Swiggy ਤੋਂ ਲੈ ਕੇ Ola ਤੱਕ, ਇਹ IPO 2024 'ਚ ਕਮਾਉਣਗੇ ਭਾਰੀ  ਮੁਨਾਫ਼ਾ 

2 Jan 2024

TV9Punjabi

ਸਾਲ 2023 ਦੇ ਅੰਤ ਵਿੱਚ, ਮਾਰਕੀਟ ਵਿੱਚ ਟਾਟਾ ਟੈਕ ਅਤੇ IREDA ਵਰਗੇ ਜ਼ਬਰਦਸਤ ਆਈਪੀਓ ਦੇਖੇ। ਹੁਣ 2024 ਵਿੱਚ ਵੀ ਇੱਕ ਤੋਂ ਬਾਅਦ ਇੱਕ ਕਈ IPO ਆਉਣ ਵਾਲੇ ਹਨ ਜਿਸ ਨਾਲ ਤੁਹਾਨੂੰ ਬਹੁਤ ਕਮਾਈ ਹੋਵੇਗੀ।

2024 ਦੇ IPO

ਕਈ ਸਟਾਰਟਅੱਪ ਕੰਪਨੀਆਂ ਸਾਲ 2024 'ਚ ਆਪਣਾ IPO ਲਾਂਚ ਕਰਨ ਜਾ ਰਹੀਆਂ ਹਨ। ਇਨ੍ਹਾਂ ਵਿੱਚ ਫੂਡ ਡਿਲੀਵਰੀ ਕੰਪਨੀ Swiggy ਤੋਂ ਲੈ ਕੇ ਇਲੈਕਟ੍ਰਿਕ 2-ਵ੍ਹੀਲਰ ਬਨਾਉਣ ਵਾਲੀ ਓਲਾ ਤੱਕ ਸ਼ਾਮਲ ਹਨ।

Swiggy and Ola

IPO ਲਾਂਚ ਕਰਨ ਤੋਂ ਪਹਿਲਾਂ, ਕੰਪਨੀਆਂ ਮਾਰਕੀਟ ਰੈਗੂਲੇਟਰ ਸੇਬੀ ਨੂੰ ਡਰਾਫਟ ਪ੍ਰਾਸਪੈਕਟਸ ਭੇਜਦੀਆਂ ਹਨ। 2024 ਵਿੱਚ 65 ਤੋਂ ਵੱਧ ਕੰਪਨੀਆਂ ਨੇ ਆਪਣਾ ਡਰਾਫਟ (DRHP) ਦਾਇਰ ਕੀਤਾ ਹੈ।

65 IPOs ਦੇ ਪੇਪਰ ਫਾਇਲ

ਬਜਟ ਹੋਟਲ ਚੇਨ ਚਲਾਉਣ ਵਾਲੀ ਕੰਪਨੀ OYO ਦਾ IPO ਪਿਛਲੇ ਸਾਲ ਹੀ ਆਉਣਾ ਸੀ, ਪਰ ਹੁਣ ਇਸ ਦੇ 2024 'ਚ ਲਾਂਚ ਹੋਣ ਦੀ ਉਮੀਦ ਹੈ।

OYO ਦਾ IPO

FirstCry ਨੂੰ ਚਾਹੀਦੇ ਹਨ 1816 ਕਰੋੜ । ਮਾਂ ਅਤੇ ਬੱਚਿਆਂ ਦੇ Products ਦਾ ਕਾਰੋਬਾਰ ਕਰਨ ਵਾਲੀ ਕੰਪਨੀ ਫਸਟਕ੍ਰਾਈ ਵੀ ਇੱਕ IPO ਲਾਂਚ ਕਰਨ ਜਾ ਰਹੀ ਹੈ। ਇਸ ਦਾ ਸਾਇਜ ਲਗਭਗ 1,816 ਕਰੋੜ ਰੁਪਏ ਹੋਵੇਗਾ।

FirstCry

ਓਲਾ ਇਲੈਕਟ੍ਰਿਕ ਨੇ ਤੇਜ਼ੀ ਨਾਲ ਵਿਸਥਾਰ ਕੀਤਾ ਹੈ। ਹੁਣ ਕੰਪਨੀ ਈਵੀ ਲਈ ਕੰਪੋਨੈਂਟਸ ਅਤੇ ਬੈਟਰੀ ਪੈਕ ਬਣਾਉਣ ਲਈ 'ਫਿਊਚਰ ਫੈਕਟਰੀ' 'ਚ ਨਿਵੇਸ਼ ਕਰ ਰਹੀ ਹੈ। ਇਸ ਲਈ ਉਹ ਆਈਪੀਓ ਲਿਆਉਣਾ ਚਾਹੁੰਦੀ ਹੈ।

Ola ਦੀ Future Factory

ਓਲਾ ਇਲੈਕਟ੍ਰਿਕ ਆਪਣੇ IPO ਵਿੱਚ 5500 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕਰੇਗੀ। ਜਦਕਿ 9.52 ਕਰੋੜ ਰੁਪਏ ਦੇ ਸ਼ੇਅਰ ਵਿਕਰੀ ਲਈ ਪੇਸ਼ ਕੀਤੇ ਜਾਣਗੇ।

ਹੋਵੇਗਾ ਵੱਡਾ IPO

ਫੂਡ ਡਿਲੀਵਰੀ ਕੰਪਨੀ Swiggy ਦਾ IPO ਵੀ 2024 'ਚ ਦਸਤਕ ਦੇ ਸਕਦਾ ਹੈ। ਅੰਦਾਜ਼ਾ ਹੈ ਕਿ ਇਸ ਦਾ ਆਕਾਰ ਇਕ ਅਰਬ ਡਾਲਰ (ਕਰੀਬ 8300 ਕਰੋੜ ਰੁਪਏ) ਹੋਵੇਗਾ।

Swiggy

ਇਸ ਸਾਲ ਇਕ ਹੋਰ ਸਟਾਰਟਅੱਪ ਕੰਪਨੀ ਪੋਰਟੀਆ ਮੈਡੀਕਲ ਦਾ ਆਈਪੀਓ ਆ ਸਕਦਾ ਹੈ। ਕੰਪਨੀ 200 ਕਰੋੜ ਰੁਪਏ ਦੇ ਨਵੇਂ ਸ਼ੇਅਰ ਲਿਆ ਸਕਦੀ ਹੈ ਅਤੇ 800 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਲਈ ਪੇਸ਼ਕਸ਼ ਕਰ ਸਕਦੀ ਹੈ।

Portea Medical

60 ਦੀ ਉੱਮਰ ਵਿੱਚ ਵੀ ਸਾਲਾਂ ਪੁਰਾਣੀ ਗੱਲ ਰਵੇਗੀ ਯਾਦ, ਅਪਣਾਓ ਇਹ ਚੰਗੀ ਆਦਤਾਂ