25 Sep 2023
TV9 Punjabi
ਭਾਰਤੀ ਸਪੇਸ ਏਜੇਂਸੀ ISRO ਅਗਲੇ ਸਾਲ 'ਬਿਕਿਨੀ' ਸਪੇਸਕ੍ਰਾਫਟ ਨੂੰ ਲਾਂਚ ਕਰੇਗੀ। ਇਸ ਨੂੰ 140KM ਦੀ ਉਚਾਈ 'ਤੇ ਲੈ ਜਾਣ ਤੋਂ ਬਾਅਦ ਛੱਡਿਆ ਜਾਵੇਗਾ।
ਯੂਰੋਪਿਅਨ ਸਪੇਸ ਸਟਾਰਟਅਪ ਦ ਏਕਸਪਲੋਰੇਸ਼ਨ ਕੰਪਨੀ ਆਪਣੇ 'ਬਿਕਿਨੀ' ਸਪੇਸਕ੍ਰਾਫਟ ਨੂੰ ISRO ਦੇ ਰਾਕੇਟ ਤੋਂ ਲਾਂਚ ਕਰਨਾ ਚਾਹੁੰਦੀ ਹੈ।
ਇਹ ਰਾਕੇਟ ਕਾਫੀ ਪਤਲਾ ਹੈ ਤੇ ਇਸਦਾ ਭਾਰ ਵੀ 40 ਕਿਲੋ ਹੈ। ਇਸ ਨੂੰ ISRO ਦੇ PSLV ਰਾਕੇਟ ਤੋਂ ਲਾਂਚ ਕੀਤਾ ਜਾਵੇਗਾ।
ਜੇਕਰ ਇਹ ਮਿਸ਼ਨ ਸਫ਼ਲ ਰਿਹਾ ਤਾਂ ਇਸ ਨਾਲ ਪੁਲਾੜ ਵਿੱਚ ਚੀਜ਼ਾਂ ਦੀ ਡਿਲਿਵਰੀ ਅਤੇ ਵਪਾਰਕ ਉਡਾਣਾਂ ਦਾ ਰਾਹ ਪੱਧਰਾ ਹੋਵੇਗਾ।
'ਬਿਕਿਨੀ' ਸਪੇਸਕ੍ਰਾਫਟ ਦਾ ਆਪਣਾ ਕੋਈ ਪ੍ਰੋਪਲੇਸ਼ਨ ਸਿਸਟਮ ਨਹੀਂ ਹੈ,ਇਸ ਲਈ ਇਸ ਨੂੰ ISRO ਦੇ PSLV ਰਾਕੇਟ ਤੋਂ ਲਾਂਚ ਕੀਤਾ ਜਾਵੇਗਾ।
'ਬਿਕਿਨੀ' ਸਪੇਸਕ੍ਰਾਫਟ ਨੂੰ ISRO ਦੇ PSLV ਰਾਕੇਟ ਦੀ ਚੌਥੀ ਸਟੇਜ PS4 ਚ ਉਪਰ ਲਗਾਤਾਰ ਲਾਂਚ ਕੀਤਾ ਜਾਵੇਗਾ।
ਪੁਲਾੜ 'ਚ ਪਹੁੰਚਣ ਤੋਂ ਬਾਅਦ ਪੁਲਾੜ ਯਾਨ ਉੱਥੇ ਕੁਝ ਸਮਾਂ ਬਿਤਾਏਗਾ। ਫਿਰ ਇਹ ਵਾਯੂਮੰਡਲ ਵਿੱਚੋਂ ਲੰਘ ਕੇ ਧਰਤੀ ਵੱਲ ਆ ਜਾਵੇਗਾ।