19-08- 2024
TV9 Punjabi
Author: Ramandeep Singh
ਦੇਸ਼ ਅਤੇ ਦੁਨੀਆ ਭਰ 'ਚ ਅੱਜ ਯਾਨੀ ਸੋਮਵਾਰ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਅਤੇ ਅਟੁੱਟ ਪਿਆਰ ਦਾ ਪ੍ਰਤੀਕ ਹੈ।
ਰੱਖੜੀ ਦੇ ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਇਸ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਬਾਰੇ ਤੁਸੀਂ ਵੀ ਨਹੀਂ ਜਾਣਦੇ ਹੋਵੋਗੇ।
ਤੁਹਾਨੂੰ ਦੱਸ ਦੇਈਏ ਕਿ ਰਕਸ਼ਾ ਬੰਧਨ ਦਾ ਤਿਉਹਾਰ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਮਨਾਇਆ ਜਾਂਦਾ ਹੈ। ਹਿੰਦੂ ਧਰਮ ਵਿੱਚ ਪੂਰਨਮਾਸ਼ੀ ਦਾ ਦਿਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਭਾਰਤ ਵਿੱਚ ਰੱਖੜੀ ਨੂੰ ਕਈ ਨਾਵਾਂ ਨਾਲ ਮਨਾਇਆ ਜਾਂਦਾ ਹੈ। ਕਈ ਥਾਵਾਂ 'ਤੇ ਇਸ ਨੂੰ ਰਕਸ਼ਾ ਬੰਧਨ, ਰੱਖੜੀ, ਰਾਖੀ ਪੂਰਨਿਮਾ ਕਿਹਾ ਜਾਂਦਾ ਹੈ।
ਚਿਤੌੜ ਦੀ ਰਾਣੀ ਨੇ ਮੁਗਲ ਸੁਲਤਾਨ ਹੁਮਾਯੂੰ ਨੂੰ ਰੱਖੜੀ ਭੇਜੀ ਸੀ। ਜਿਸ ਤੋਂ ਬਾਅਦ ਸੁਲਤਾਨ ਨੇ ਬਹਾਦਰ ਸ਼ਾਹ ਜ਼ਫਰ ਨੂੰ ਹਰਾ ਕੇ ਆਪਣਾ ਵਾਅਦਾ ਨਿਭਾਇਆ।
ਕਈ ਦੇਸ਼ਾਂ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਨੇਪਾਲ ਵਿੱਚ ਇਸ ਨੂੰ ਜਨੈ ਪੂਰਨਿਮਾ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਹ ਮਾਰੀਸ਼ਸ ਵਿੱਚ ਵੀ ਮਨਾਇਆ ਜਾਂਦਾ ਹੈ।
1905 ਵਿੱਚ ਬੰਗਾਲ ਦੀ ਵੰਡ ਦੇ ਦੌਰਾਨ, ਰਬਿੰਦਰਨਾਥ ਟੈਗੋਰ ਨੇ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿੱਚ ਪਿਆਰ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਰਕਸ਼ਾਬੰਧਨ ਦੀ ਵਰਤੋਂ ਕੀਤੀ।