18-08- 2024
TV9 Punjabi
Author: Isha Sharma
ਜਸਪ੍ਰੀਤ ਬੁਮਰਾਹ ਲੰਬੇ ਬ੍ਰੇਕ ਤੋਂ ਬਾਅਦ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਦੌਰਾਨ ਵਾਪਸੀ ਕਰ ਸਕਦੇ ਹਨ।
Credit: PTI
ਫਿਲਹਾਲ ਜਸਪ੍ਰੀਤ ਬੁਮਰਾਹ ਟੀ-20 ਵਿਸ਼ਵ ਕੱਪ 'ਚ ਭਾਰਤ ਲਈ ਟਰਾਫੀ ਜਿੱਤਣ ਤੋਂ ਬਾਅਦ ਇਨ੍ਹੀਂ ਦਿਨੀਂ ਆਰਾਮ ਕਰ ਰਹੇ ਹਨ। ਇਨ੍ਹਾਂ ਵਿਹਲੇ ਪਲਾਂ ਵਿੱਚ, ਉਹ ਇੰਟਰਵਿਊਆਂ ਵਿੱਚ ਵੀ ਸ਼ਾਮਲ ਹੋ ਰਹੇ ਹਨ।
ਬੁਮਰਾਹ ਨੇ ਹਾਲ ਹੀ ਵਿੱਚ ਇੰਡੀਅਨ ਐਕਸਪ੍ਰੈਸ ਨੂੰ ਇੱਕ ਇੰਟਰਵਿਊ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਆਪਣੇ ਅਤੇ ਪਤਨੀ ਸੰਜਨਾ ਗਣੇਸ਼ਨ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਐਮਐਸ ਧੋਨੀ ਬਾਰੇ ਕਈ ਰਾਜ਼ ਖੋਲ੍ਹੇ।
ਬੁਮਰਾਹ ਨੇ ਖੁਲਾਸਾ ਕੀਤਾ ਕਿ ਉਹ ਦੋਵੇਂ ਹੱਥਾਂ ਨਾਲ ਗੇਂਦਬਾਜ਼ੀ ਕਰ ਸਕਦੇ ਹਨ। ਰੋਹਿਤ ਸ਼ਰਮਾ ਨੂੰ Open Minded, ਵਿਰਾਟ ਨੂੰ ਜੋਸ਼ ਅਤੇ ਊਰਜਾ ਨਾਲ ਭਰਪੂਰ ਖਿਡਾਰੀ ਦੱਸਿਆ ਅੰਤ 'ਚ ਉਨ੍ਹਾਂ ਨੇ ਕਿਹਾ ਕਿ ਧੋਨੀ ਨੇ ਉਨ੍ਹਾਂ ਨੂੰ ਖੇਡਦੇ ਸਮੇਂ ਬਹੁਤ Security ਦਿੱਤੀ।
ਬੁਮਰਾਹ ਨੇ ਆਪਣੀ ਪਤਨੀ ਬਾਰੇ ਖੁਲਾਸਾ ਕੀਤਾ ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਤਾਂ ਉਨ੍ਹਾਂ ਦੀ ਪਤਨੀ ਨੇ ਖੇਡ ਪੇਸ਼ਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਦੋਵਾਂ ਨੇ ਇਕੱਠੇ ਸ਼ੁਰੂਆਤ ਕੀਤੀ ਸੀ।
ਜਸਪ੍ਰੀਤ ਬੁਮਰਾਹ ਨੇ ਇੰਟਰਵਿਊ ਦੌਰਾਨ ਕ੍ਰਿਕਟ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਦੀ ਇੱਛਾ ਜ਼ਾਹਰ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਮੌਕਾ ਦਿੱਤਾ ਗਿਆ ਤਾਂ ਉਹ ਨੋ ਬਾਲ 'ਤੇ ਫ੍ਰੀ ਹਿੱਟ ਦੇ ਨਿਯਮ ਨੂੰ ਖਤਮ ਕਰ ਦੇਣਗੇ।