17-06- 2025
TV9 Punjabi
Author: Isha Sharma
ਫੈਡਰੇਸ਼ਨ ਆਫ਼ ਐਟੋਮਿਕ ਸਾਇੰਟਿਸਟਸ ਦੇ 2025 ਦੇ ਵਿਸ਼ਵ ਪਰਮਾਣੂ ਬਲਾਂ ਦੇ ਦਰਜੇ ਦੇ ਅਨੁਸਾਰ, ਦੁਨੀਆ ਦੇ 9 ਦੇਸ਼ਾਂ ਕੋਲ 12,331 ਪਰਮਾਣੂ ਹਥਿਆਰ ਹਨ। ਇਨ੍ਹਾਂ ਵਿੱਚੋਂ, 9,600 ਤੋਂ ਵੱਧ ਸਰਗਰਮ ਫੌਜੀ ਭੰਡਾਰਾਂ ਵਿੱਚ ਹਨ।
ਇਹ ਸ਼ੀਤ ਯੁੱਧ ਦੌਰਾਨ ਪਰਮਾਣੂ ਹਥਿਆਰਾਂ ਵਾਲੇ ਦੇਸ਼ਾਂ ਕੋਲ ਮੌਜੂਦ ਲਗਭਗ 70,000 ਹਥਿਆਰਾਂ ਨਾਲੋਂ ਬਹੁਤ ਘੱਟ ਹੈ। ਪਰ ਆਉਣ ਵਾਲੇ ਦਹਾਕੇ ਵਿੱਚ ਪਰਮਾਣੂ ਹਥਿਆਰਾਂ ਦੇ ਭੰਡਾਰ ਵਿੱਚ ਵਾਧਾ ਹੋਣ ਦੀ ਉਮੀਦ ਹੈ।
ਰੂਸ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਹਨ। ਰੂਸ ਕੋਲ 5,449 ਪਰਮਾਣੂ ਬੰਬ ਹਨ।
ਅਮਰੀਕਾ ਕੋਲ 5,277 ਪਰਮਾਣੂ ਬੰਬ ਹਨ। ਇਹ ਪਰਮਾਣੂ ਹਥਿਆਰ ਅਮਰੀਕਾ ਸਮੇਤ 5 ਦੇਸ਼ਾਂ ਵਿੱਚ ਹਨ। ਜਿਵੇਂ ਕਿ ਤੁਰਕੀ, ਇਟਲੀ, ਜਰਮਨੀ, ਨੀਦਰਲੈਂਡ ਅਤੇ ਬੈਲਜੀਅਮ।
ਚੀਨ ਕੋਲ 600 ਪਰਮਾਣੂ ਹਥਿਆਰ ਹਨ। ਅਮਰੀਕਾ ਅਤੇ ਰੂਸ ਤੋਂ ਬਾਅਦ, ਚੀਨ ਕੋਲ ਸਭ ਤੋਂ ਵੱਧ ਪਰਮਾਣੂ ਹਥਿਆਰ ਹਨ।
ਫਰਾਂਸ ਕੋਲ 290 ਪਰਮਾਣੂ ਹਥਿਆਰ ਹਨ। ਰੂਸ ਤੋਂ ਬਾਅਦ, ਫਰਾਂਸ ਕੋਲ ਯੂਰਪ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਹਨ।
ਯੂਨਾਈਟਿਡ ਕਿੰਗਡਮ ਕੋਲ 225 ਪਰਮਾਣੂ ਬੰਬ ਹਨ। ਯੂਨਾਈਟਿਡ ਕਿੰਗਡਮ ਵਿੱਚ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਨੀਦਰਲੈਂਡ ਸ਼ਾਮਲ ਹਨ।
ਭਾਰਤ ਕੋਲ 180 ਪ੍ਰਮਾਣੂ ਹਥਿਆਰ ਹਨ। ਚੀਨ ਤੋਂ ਬਾਅਦ ਏਸ਼ੀਆ ਵਿੱਚ ਭਾਰਤ ਕੋਲ ਦੂਜੇ ਸਭ ਤੋਂ ਵੱਧ ਪ੍ਰਮਾਣੂ ਬੰਬ ਹਨ।
ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਕੋਲ 170 ਪ੍ਰਮਾਣੂ ਹਥਿਆਰ ਹਨ।
ਇਜ਼ਰਾਈਲ ਆਪਣੇ ਪ੍ਰਮਾਣੂ ਹਥਿਆਰਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕਰਦਾ ਹੈ। ਪਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਜ਼ਰਾਈਲ ਕੋਲ ਲਗਭਗ 200 ਪ੍ਰਮਾਣੂ ਹਥਿਆਰ ਹਨ।
ਇਜ਼ਰਾਈਲ ਵਾਂਗ, ਉੱਤਰੀ ਕੋਰੀਆ ਵੀ ਪ੍ਰਮਾਣੂ ਹਥਿਆਰਾਂ ਨਾਲ ਸਬੰਧਤ ਕੋਈ ਵੀ ਡਾਟਾ ਜਨਤਕ ਨਹੀਂ ਕਰਦਾ ਹੈ। ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ ਉੱਤਰੀ ਕੋਰੀਆ ਕੋਲ 40-50 ਪ੍ਰਮਾਣੂ ਹਥਿਆਰ ਹਨ।