Kitchen ਟਿਪਸ ਤੁਹਾਡੇ ਲਈ ਸਾਬਤ ਹੋ ਸਕਦੇ ਹਨ ਉਪਯੋਗੀ

5 Sep 2023

TV9 Punjabi

ਜੇਕਰ ਸਬਜ਼ੀ 'ਚ ਮਿਰਚਾਂ ਤੇਜ਼ ਹੋ ਜਾਣ ਤਾਂ ਪਕੇ ਹੋਏ ਟਮਾਟਰ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਸਬਜ਼ੀ 'ਚ ਮਿਲਾ ਕੇ ਥੋੜੀ ਦੇਰ ਤੱਕ ਪਕਾਓ।

ਟਮਾਟਰ

Pic Credit: Unsplash/ Pixabay

ਦੁੱਧ ਨੂੰ ਉਬਾਲਦੇ ਸਮੇਂ ਪਤੀਲੇ ਦੇ ਉਪਰ ਇੱਕ ਵੱਡਾ ਚਮਚ ਜ਼ਾਂ ਕੜਛੀ ਰੱਖੋ ਇਸ ਨਾਲ ਦੁੱਧ ਬਾਹਰ ਨਹੀਂ ਆਵੇਗਾ।

ਦੁੱਧ

Pic Credit: Unsplash/ Pixabay

ਚੌਲਾਂ 'ਚ ਨਮਕ ਮਿਲਾ ਕੇ ਰੱਖਣ ਨਾਲ ਉਸ 'ਚ ਕੀੜੇ ਨਹੀਂ ਪੈਂਦੇ।

ਚੌਲ

Pic Credit: Unsplash/ Pixabay

ਬੇਲਨੇ ਤੇ ਆਟਾ ਨ ਚਿਪਕੇ ਇਸ ਲਈ, ਬੇਲਨ ਨੂੰ 4-5 ਮਿੰਟ ਤੱਕ ਫਰਿੱਜ 'ਚ ਰੱਖੋ।

ਬੇਲਨਾ

Pic Credit: Unsplash/ Pixabay

ਮਟਰ ਨੂੰ ਛਿੱਲ ਕੇ ਪਲਾਸਟਿਕ ਦੀ ਥੈਲੀ 'ਚ ਪਾਕੇ ਫਰਿੱਜ 'ਚ ਰੱਖੋ। ਇਸ ਨਾਲ ਮਟਰ ਬਾਸੀ ਨਹੀਂ ਹੋਵੇਗਾ।

ਮਟਰ

Pic Credit: Unsplash/ Pixabay

ਨਾਰੀਅਲ ਨੂੰ ਤੋੜਨ ਤੋਂ ਪਹਿਲਾਂ ਫਰਿੱਜ 'ਚ 10-15 ਮਿੰਟ ਦੇ ਲਈ ਰੱਖੋ। ਇਸ ਨਾਲ ਨਾਰੀਅਲ ਆਸਾਨੀ ਨਾਲ ਟੁੱਟ ਜਾਵੇਗਾ। 

ਨਾਰੀਅਲ

Pic Credit: Unsplash/ Pixabay

ਮਹਿਨੇ 'ਚ ਇੱਕ ਵਾਰ ਮਿਕਸੀ ਤੇ ਗ੍ਰਾਈਂਡਰ ਲੁਣ ਪਾਕੇ ਚਲਾਓ ਇਸ ਨਾਲ ਬਲੇਡ ਤੇਜ਼ ਹੋ ਜਾਵੇਗਾ।

ਗ੍ਰਾਈਂਡਰ

Pic Credit: Unsplash/ Pixabay

ਬਦਾਮ ਨੂੰ ਗਰਮ ਪਾਣੀ 'ਚ 5-20 ਮਿੰਟ ਭਿਓ ਕੇ ਰੱਖੋ ਇਸ ਨਾਲ ਬਦਾਮ ਦਾ ਛਿਲਕਾ ਆਸਾਨੀ ਨਾਲ ਉੱਤਰ ਜਾਵੇਗਾ। 

ਬਦਾਮ 

Pic Credit: Unsplash/ Pixabay

ਘਿਓ ਜੇਕਰ ਜਲ ਜਾਵੇ ਤਾਂ ਉਸ 'ਚ ਕੱਚਾ ਆਲੂ ਕੱਟ ਕੇ ਪਾਓ ਅਤੇ ਉਸ ਨੂੰ ਹਿਲਾਓ ਇਸ ਨਾਲ ਘਿਓ ਸਾਫ਼ ਹੋ ਜਾਵੇਗਾ। 

ਘਿਓ

Pic Credit: Unsplash/ Pixabay

ਅਪਣਾਓ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖਣ ਦੇ ਆਸਾਨ ਤਰਿਕੇ