ਕਿਡਨੀ ਨੂੰ ਹੈਲਦੀ ਰੱਖਣ ਲਈ ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦਾ ਹੈ?

04-10- 2025

TV9 Punjabi

Author: Yashika.Jethi

ਕਿਡਨੀ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਸੋਡੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜਾਂ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਸਿਹਤਮੰਦ ਗੁਰਦੇ ਵੀ ਜ਼ਰੂਰੀ ਹਨ

ਨੈਸ਼ਨਲ ਕਿਡਨੀ ਫਾਊਂਡੇਸ਼ਨ ਦੇ ਅਨੁਸਾਰ, ਕਿਡਨੀ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਇਸ ਲਈ ਪਾਣੀ ਪੀਣਾ ਅਤੇ ਹੈਲਦੀ ਖੁਰਾਕ ਖਾਣਾ ਮਹੱਤਵਪੂਰਨ ਹੈ ।ਮਾਂ

ਜੇਕਰ ਤੁਸੀਂ ਬਹੁਤ ਘੱਟ ਪਾਣੀ ਪੀਂਦੇ ਹੋ, ਤਾਂ ਇਸ ਦੇ ਨਾਲ ਤੁਹਾਡੀ ਕਿਡਨੀ  'ਤੇ ਵਾਧੂ ਦਬਾਅ ਪੈਂਦਾ ਹੈ ਅਤੇ ਇਲੈਕਟ੍ਰੋਲਾਈਟ ਅਤੇ ਮਿਨਰਲ ਅਸੰਤੁਲਨ ਦਾ  ਸਕਦਾ ਹੈ। ਇਸ ਨਾਲ ਸਕੀਨ ਖੁਸ਼ਕ, ਥਕਾਵਟ, ਕਮਜ਼ੋਰੀ ਅਤੇ ਸਿਰ ਦਰਦ ਹੋ ਸਕਦਾ ਹੈ।

ਇੰਸਟੀਚਿਊਟ ਆਫ਼ ਮੈਡੀਸਨ ਦੇ ਮੁਤਾਬਕ , ਹੈਲਦੀ ਬਾਲਗ ਔਰਤ ਨੂੰ ਪ੍ਰਤੀ ਦਿਨ ਘੱਟੋ-ਘੱਟ 2.7 ਲੀਟਰ ਪਾਣੀ ਪੀਣ ਦੀ ਲੋੜ ਹੁੰਦੀ ਹੈ, ਹਾਲਾਂਕਿ ਇਹ ਮਾਤਰਾ ਸਰੀਰਕ ਗਤੀਵਿਧੀ ਦੇ ਆਧਾਰ 'ਤੇ ਵੱਧ ਹੋ ਸਕਦੀ ਹੈ।

ਇੰਸਟੀਚਿਊਟ ਆਫ਼ ਮੈਡੀਸਨ ਦੇ ਮੁਤਾਬਕ, ਇੱਕ ਬਾਲਗ ਮਰਦ ਨੂੰ ਪ੍ਰਤੀ ਦਿਨ ਲਗਭਗ 3.7 ਲੀਟਰ ਪਾਣੀ ਦੀ ਲੋੜ ਹੁੰਦੀ ਹੈ। ਹਾਲਾਂਕਿ, ਇਸ ਵਿੱਚ ਸਿਰਫ਼ ਪੀਣ ਵਾਲਾ ਪਾਣੀ ਹੀ ਨਹੀਂ, ਸਗੋਂ ਜੂਸ, ਸਬਜ਼ੀਆਂ ਅਤੇ ਰਸੀਲੇ ਫਲਾਂ ਤੋਂ ਪ੍ਰਾਪਤ ਤਰਲ ਚੀਜ਼ਾ ਵੀ ਸ਼ਾਮਲ ਹਨ ।

ਕਿੰਨੇ ਪਾਣੀ ਦੀ ਲੋੜ ਹੈ ਇਹ ਤੁਹਾਡੀ ਸਰੀਰਕ ਗਤੀਵਿਧੀ, ਉਮਰ, ਡਾਕਟਰੀ ਸਥਿਤੀਆਂ ਅਤੇ ਵਾਤਾਵਰਣ 'ਤੇ ਵੀ ਨਿਰਭਰ ਕਰਦਾ ਹੈ, ਭਾਵੇਂ ਇਹ ਠੰਡਾ ਹੋਵੇ ਜਾਂ ਗਰਮ।

ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਮਰੀਕੀ ਸਰਵੇਖਣ ਦੀ 2011-2012 ਦੀ ਰਿਪੋਰਟ ਦੇ ਮੁਤਾਬਕ, ਜੋ ਲੋਕ ਪ੍ਰਤੀ ਦਿਨ 500 ਮਿਲੀਲੀਟਰ ਪਾਣੀ ਪੀਂਦੇ ਸਨ, ਉਨ੍ਹਾਂ ਵਿੱਚ 1.2 ਲੀਟਰ ਪਾਣੀ ਪੀਣ ਵਾਲਿਆਂ ਨਾਲੋਂ ਪੁਰਾਣੀ ਕਾਡਨੀ ਦੀ ਬਿਮਾਰੀ ਦਾ ਖ਼ਤਰਾ ਜਿਆਦਾ ਹੁੰਦਾ ਹੈ ।

ਗੌਤਮ ਗੰਭੀਰ ਦਾ ਜਨਮ 14 ਅਕਤੂਬਰ 1981 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ ।