03-10- 2025
TV9 Punjabi
Author: Sandeep Singh
ਤਿਉਹਾਰਾਂ ਦਾ ਸੀਜ਼ਨ ਖ਼ੁਸ਼ੀਆਂ ਨਾਲ ਭਰੀਆਂ ਹੁੰਦਾ ਹੈ। ਇਸ ਦੇ ਨਾਲ ਹੀ ਖਰਚੇ ਵੀ ਵੱਧ ਜਾਂਦੇ ਹਨ। ਵਿਆਹ, ਪਾਰਟੀ, ਗਿਫ਼ਟ ਟ੍ਰੈਵਲ ਜਾਂ ਰਿਸ਼ਤੇਦਾਰਾਂ ਨੂੰ ਗਿਫ਼ਟ ਦੇਣ ਨਾਲ ਸਾਡੇ ਖਰਚੇ ਵੀ ਵੱਧ ਜਾਂਦੇ ਹਨ। ਜਿਸ ਦਾ ਅਸਰ ਸਾਡੀ ਜੇਬ ਤੇ ਪੈਂਦਾ ਹੈ।
ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਨ੍ਹਾਂ ਲੋਨ ਲੈਣਾ ਹੈ। ਜ਼ਰੁਰਤ ਤੋਂ ਵੱਧ ਲੋਨ ਲੈਣ ਨਾਲ ਉਸ ਨੂੰ ਵਾਪਸ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਹਮੇਸ਼ਾ ਉਨ੍ਹਾਂ ਹੀ ਲੋਨ ਲਓ ਜਿਨ੍ਹੀ ਤੁਹਾਡੀ ਜ਼ਰੂਰਤ ਹੈ।
ਹਰ ਖਰਚੇ ਲਈ ਲੋਨ ਲੈਣਾ ਜ਼ਰੂਰੀ ਨਹੀਂ ਹੁੰਦਾ। ਜੇਕਰ ਤੁਹਾਨੂੰ ਲੋਨ ਲੈਣਾ ਜ਼ਿਆਦਾ ਜ਼ਰੂਰੀ ਹੋਵੇ ਤਾਂ ਹੀ ਇਸ ਲੋਨ ਨੂੰ ਲੈਣਾ ਚਾਹੀਦਾ ਹੈ। ਜੇਕਰ ਬਿਨਾਂ ਲੋਨ ਤੋਂ ਤੁਹਾਡਾ ਕੰਮ ਚਲ ਸਕਦਾ ਹੈ ਤਾਂ ਲੋਨ ਨਹੀਂ ਲੈਣਾ ਚਾਹੀਦਾ।
ਕਈ ਵਾਰ ਲੋਨ ਲੈਣ ਤੋਂ ਵੱਧੀਆ ਆਪਸ਼ਨ ਕ੍ਰੇਡਿਟ ਕਾਰਡ ਹੋ ਸਕਦਾ ਹੈ। ਕ੍ਰੇਡਿਟ ਕਾਰਡ ਦਾ ਇਹ ਫਾਇਦਾ ਹੈ ਕਿ ਤੁਸੀਂ 45 ਦਿਨਾਂ ਦੇ ਅੰਦਰ ਬਿਨਾਂ ਵਿਆਜ ਤੋਂ ਪੈਸੇ ਵਾਪਸ ਕਰ ਸਕਦੇ ਹੋ।
ਤਿਉਹਾਰਾਂ ਦਾ ਸੀਜ਼ਨ ਹਰ ਸਾਲ ਆਉਂਦਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤਕ ਲੋਨ ਲੈਂਦੇ ਹੋ ਤਾਂ ਇਸ ਦਾ ਤੁਹਾਡੀ ਜੇਬ ਤੇ ਲੰਬੇ ਸਮੇਂ ਤਕ ਅਸਰ ਪਵੇਗਾ। ਇਸ ਲਈ ਜ਼ਰੂਰੀ ਹੈ ਕਿ ਪਰਸਨਲ ਲੋਨ ਹਮੇਸ਼ਾ ਘੱਟ ਸਮੇਂ ਦਾ ਲਓ।
ਕਈ ਵਾਰ ਸਭ ਤੋਂ ਵਧੀਆ ਤਰੀਕਾਂ ਹੁੰਦਾ ਹੈ ਆਪਣੇ ਦੋਸਤਾਂ ਤੋ ਮਦਦ ਮੰਗਣਾ। ਇਸ ਨਾਲ ਤੁਹਾਨੂੰ ਭਾਰੀ ਵਿਆਹ ਤੋਂ ਬੱਚਣ ਦਾ ਮੌਕਾ ਮਿਲਦਾ ਹੈ। ਇਸ ਨਾਲ ਤੁਹਾਡੀ ਜੇਬ ਤੇ ਜ਼ਿਆਦਾ ਅਸਰ ਵੀ ਨਹੀਂ ਪੈਂਦਾ।