20-02- 2025
TV9 Punjabi
Author: Isha Sharma
ਮੱਛਰ ਨਾ ਸਿਰਫ਼ ਤੁਹਾਨੂੰ ਰਾਤ ਨੂੰ ਸੌਂਦੇ ਸਮੇਂ ਪਰੇਸ਼ਾਨ ਕਰਦੇ ਹਨ, ਸਗੋਂ ਇਹ ਕਈ ਬਿਮਾਰੀਆਂ ਵੀ ਫੈਲਾਉਂਦੇ ਹਨ।
ਜਿਵੇਂ ਹੀ ਬਾਰਿਸ਼ ਸ਼ੁਰੂ ਹੁੰਦੀ ਹੈ, ਡੇਂਗੂ ਅਤੇ ਮਲੇਰੀਆ ਦੇ ਮਾਮਲੇ ਵੀ ਤੇਜ਼ੀ ਨਾਲ ਵਧਣ ਲੱਗਦੇ ਹਨ।
ਖਾਸ ਕਰਕੇ ਡੇਂਗੂ ਕਾਰਨ ਸਥਿਤੀ ਬਹੁਤ ਗੰਭੀਰ ਹੋ ਜਾਂਦੀ ਹੈ, ਕਿਉਂਕਿ ਜਦੋਂ ਕਿਸੇ ਨੂੰ ਡੇਂਗੂ ਹੁੰਦਾ ਹੈ, ਤਾਂ ਪਲੇਟਲੈਟਸ ਦੀ ਗਿਣਤੀ ਬਹੁਤ ਤੇਜ਼ੀ ਨਾਲ ਘੱਟ ਜਾਂਦੀ ਹੈ।
ਅਪ੍ਰੈਲ ਮਹੀਨੇ ਵਿੱਚ ਹੀ ਮੀਂਹ ਸ਼ੁਰੂ ਹੋ ਗਿਆ ਹੈ ਇਸ ਲਈ ਜੇਕਰ ਕੁਝ ਗੱਲਾਂ ਦਾ ਪਹਿਲਾਂ ਤੋਂ ਧਿਆਨ ਰੱਖਿਆ ਜਾਵੇ ਤਾਂ ਡੇਂਗੂ ਅਤੇ ਮਲੇਰੀਆ ਤੋਂ ਬਚਿਆ ਜਾ ਸਕਦਾ ਹੈ।
ਪਾਣੀ ਦੀ ਟੈਂਕੀ ਨੂੰ ਹਮੇਸ਼ਾ ਢੱਕ ਕੇ ਰੱਖੋ ਅਤੇ ਸਮੇਂ-ਸਮੇਂ ‘ਤੇ ਇਸਨੂੰ ਸਾਫ਼ ਕਰਦੇ ਰਹੋ।
ਘਰ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਰਹੋ। ਇਸ ਨਾਲ ਮੀਂਹ ਪੈਣ ‘ਤੇ ਨਮੀ ਵੀ ਆ ਜਾਵੇ, ਤਾਂ ਮੱਛਰਾਂ ਦੇ ਪ੍ਰਜਨਨ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ।
ਗਰਮੀ ਦੇ ਨਾਲ-ਨਾਲ ਮੱਛਰ ਵੀ ਵਧਣ ਲੱਗ ਪਏ ਹਨ, ਪਰ ਜੇ ਸੰਭਵ ਹੋਵੇ ਤਾਂ ਮਾਨਸੂਨ ਤੋਂ ਪਹਿਲਾਂ ਆਪਣੇ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ ‘ਤੇ ਬਰੀਕ ਜਾਲੀ ਲਗਾਓ।