07-10- 2025
TV9 Punjabi
Author: Yashika.Jethi
ਕਰਵਾ ਚੌਥ ਦਾ ਵਰਤ ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੇ ਚੌਥੇ ਦਿਨ ਮਨਾਇਆ ਜਾਂਦਾ ਹੈ ਜੋ ਇਸ ਸਾਲ 10 ਅਕਤੂਬਰ 2025 ਨੂੰ ਮਨਾਇਆ ਜਾਵੇਗਾ।
ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ, ਖੁਸ਼ੀ, ਸੁੱਖ ਅਤੇ ਸਮਰਿੱਧੀ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਇਸ ਦੇ ਨਾਲ ਹੀ ਇਹ ਸਵਾਲ ਉੱਠਦਾ ਹੈ ਕਿ ਕੀ ਮਰਦ ਵੀ ਕਰਵਾ ਚੌਥ ਦਾ ਵਰਤ ਰੱਖ ਸਕਦੇ ਹਨ?
ਧਾਰਮਿਕ ਮਾਨਤਾਵਾਂ ਦੇ ਮੁਤਾਬਕ ਕਰਵਾ ਚੌਥ 'ਤੇ ਵਰਤ ਰੱਖਣ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਚੰਗਾ ਜੀਵਨ ਸਾਥੀ ਮਿਲਦਾ ਹੈ ।
ਮਰਦ ਵੀ ਕਰਵਾ ਚੌਥ ਦਾ ਵਰਤ ਰੱਖ ਸਕਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੁਆਰਾ ਮੁੰਡਾ ਇਹ ਵਰਤ ਰੱਖਦਾ ਹੈ ਤਾਂ ਉਸ ਨੂੰ ਚੰਗੀ ਦੁਲਹਨ ਮਿਲ ਸਕਦੀ ਹੈ।
ਅ
ਮਰਦ ਆਪਣੀ ਪਤਨੀ ਲਈ ਕਰਵਾ ਚੌਥ ਦਾ ਵਰਤ ਵੀ ਰੱਖ ਸਕਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਪਤੀ-ਪਤਨੀ ਦੇ ਰਿਸ਼ਤੇ ਵਿੱਚ ਮਿਠਾਸ ਅਤੇ ਪਿਆਰ ਆਉਂਦਾ ਹੈ।
ਅ
ਇਸ ਲਈ ਸਿਰਫ਼ ਵਿਆਹੀਆਂ ਔਰਤਾਂ ਹੀ ਨਹੀਂ, ਸਗੋਂ ਮੁੰਡੇ ਅਤੇ ਕੁਆਰੀ ਕੁੜੀਆਂ ਵੀ ਕਰਵਾ ਚੌਥ ਦਾ ਵਰਤ ਰੱਖ ਸਕਦੀਆਂ ਹਨ ।