ਕੰਚਨਜੰਗਾ ਐਕਸਪ੍ਰੈਸ ਨਾਲ ਮਾਲ ਗੱਡੀ ਦੀ ਟੱਕਰ, 5 ਦੀ ਮੌਤ ਕਈ ਜ਼ਖਮੀ

17 June 2024

TV9 Punjabi

Author: Isha

ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਅੱਜ ਸਵੇਰੇ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ।

ਰੇਲ ਹਾਦਸਾ

ਇੱਥੇ ਰੰਗਾਪਾਣੀ ਸਟੇਸ਼ਨ ਕੋਲ ਖੜ੍ਹੀ ਕੰਚਨਜੰਗਾ ਐਕਸਪ੍ਰੈਸ ਟਰੇਨ ਨੂੰ ਮਾਲ ਗੱਡੀ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ।

ਰੰਗਾਪਾਣੀ ਸਟੇਸ਼ਨ

ਟੱਕਰ ਇੰਨੀ ਜ਼ਬਰਦਸਤ ਸੀ ਕਿ ਕੰਚਨਜੰਗਾ ਐਕਸਪ੍ਰੈਸ ਟਰੇਨ ਦੀਆਂ ਪਿਛਲੀਆਂ ਤਿੰਨ ਬੋਗੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। 

ਕੰਚਨਜੰਗਾ ਐਕਸਪ੍ਰੈਸ

ਹਾਦਸੇ ‘ਚ ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਚੱਲ ਰਿਹਾ ਹੈ।

ਬਚਾਅ ਟੀਮ

ਇਸ ਹਾਦਸੇ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ‘ਦਾਰਜੀਲਿੰਗ ਜ਼ਿਲ੍ਹੇ ਦੇ ਫਾਂਸੀਦੇਵਾ ਤੋਂ ਇੱਕ ਦਰਦਨਾਕ ਰੇਲ ਹਾਦਸੇ ਦੀ ਸੂਚਨਾ ਮਿਲੀ ਹੈ। ਮੈਂ ਹੈਰਾਨ ਹਾਂ। ਹਾਲਾਂਕਿ ਪੂਰੇ ਵੇਰਵਿਆਂ ਦੀ ਉਡੀਕ ਹੈ, ਕੰਚਨਜੰਗਾ ਐਕਸਪ੍ਰੈਸ ਕਥਿਤ ਤੌਰ ‘ਤੇ ਇੱਕ ਮਾਲ ਰੇਲਗੱਡੀ ਨਾਲ ਟਕਰਾ ਗਈ ਹੈ। ਬਚਾਅ ਅਤੇ ਡਾਕਟਰੀ ਸਹਾਇਤਾ ਲਈ ਇਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹੈ।

ਮਮਤਾ ਬੈਨਰਜੀ

ਇਸ ਦੇਸ਼ 'ਚ ਕੁੱਤਿਆਂ ਲਈ ਸ਼ੁਰੂ ਹੋਈ ਸਪੈਸ਼ਲ ਫਲਾਈਟ, ਜਾਣੋ ਕਿੰਨਾ ਹੈ ਕਿਰਾਇਆ