ਬੋਗੀਆਂ ਇਕ-ਦੂਜੇ 'ਤੇ ਚੜ੍ਹੀਆਂ ਤੇ ਉਖੜ ਗਈਆਂ ਪਟੜੀਆਂ , ਝਾਰਖੰਡ ਰੇਲ ਹਾਦਸੇ ਦੀਆਂ ਤਸਵੀਰਾਂ 

30-07- 2024

TV9 Punjabi

Author: Ramandeep Singh

ਝਾਰਖੰਡ ਦੇ ਚੱਕਰਧਰਪੁਰ 'ਚ ਤੜਕੇ 3.43 ਵਜੇ ਮੁੰਬਈ-ਹਾਵੜਾ ਮੇਲ ਦੀ ਇੱਕ ਡਿਰੇਲ ਮਾਲ ਗੱਡੀ ਨਾਲ ਟੱਕਰ ਹੋ ਗਈ। ਇਸ ਕਾਰਨ ਹਾਵੜਾ ਮੇਲ ਦੇ 18 ਡੱਬੇ ਪਟੜੀ ਤੋਂ ਉਤਰ ਗਏ।

ਝਾਰਖੰਡ ਰੇਲ ਹਾਦਸਾ

ਇਸ ਹਾਦਸੇ 'ਚ 18 ਬੱਚਿਆਂ ਸਮੇਤ ਦਰਜਨਾਂ ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਕੁਝ ਲੋਕਾਂ ਦੀ ਮੌਤ ਦੀ ਵੀ ਸੂਚਨਾ ਮਿਲੀ ਹੈ। ਹਾਦਸੇ ਦੇ ਸਮੇਂ ਟਰੇਨ 'ਚ ਸਵਾਰ ਸਾਰੇ ਯਾਤਰੀ ਡੂੰਘੀ ਨੀਂਦ 'ਚ ਸਨ।

ਕਈ ਯਾਤਰੀ ਜ਼ਖਮੀ

ਰੇਲਵੇ ਮੁਤਾਬਕ ਜਿਵੇਂ ਹੀ ਇਹ ਟਰੇਨ ਰਾਜਖਰਸਵਾਂ ਤੋਂ ਬਡਬੰਬੋ ਵੱਲ ਵਧੀ ਤਾਂ ਇਹ ਟਰੇਨ ਪਟੜੀ ਤੋਂ ਉਤਰੀ ਮਾਲ ਗੱਡੀ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੇ ਸਮੇਂ ਪਟੜੀ ਤੋਂ ਉਤਰੀ ਮਾਲ ਗੱਡੀ ਦੇ ਕਈ ਵੈਗਨ ਅਜੇ ਵੀ ਪਟੜੀ 'ਤੇ ਸਨ।

ਟਰੈਕ 'ਤੇ ਬਹੁਤ ਸਾਰੀਆਂ ਗੱਡੀਆਂ

ਇਸ ਦੌਰਾਨ ਪਿੱਛੇ ਤੋਂ ਆ ਰਹੀ ਹਾਵੜਾ-ਮੁੰਬਈ ਮੇਲ ਦੂਜੇ ਪਟੜੀ 'ਤੇ ਆ ਗਈ ਅਤੇ ਪਟੜੀ ਤੋਂ ਉਤਰੀ ਮਾਲ ਗੱਡੀ ਦੇ ਵੈਗਨਾਂ ਨਾਲ ਟਕਰਾ ਗਈ। ਇਸ ਕਾਰਨ ਟਰੇਨ ਦੇ ਸਾਰੇ ਡੱਬੇ ਪਲਟ ਗਏ ਹਨ।

ਰੇਲ ਗੱਡ ਦੇ ਡੱਬੇ ਟ੍ਰੈਕ ਤੋਂ ਉਤਰੇ

ਡੀਡੀਸੀ ਸਰਾਇਕੇਲਾ ਪ੍ਰਭਾਤ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਰੇਲਵੇ ਪੁਲਿਸ ਦੀਆਂ ਕਈ ਗੱਡੀਆਂ ਅਤੇ ਐਂਬੂਲੈਂਸ ਮੌਕੇ 'ਤੇ ਮੌਜੂਦ ਹਨ।

ਬਚਾਅ ਕਾਰਜ

ਇਸ ਹਾਦਸੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾ ਸਕਦੀ ਸੀ। ਪਰ ਹਾਵੜਾ ਮੇਲ ਦੇ ਡਰਾਈਵਰ ਨੂੰ ਸਮੇਂ ਸਿਰ ਇਸ ਹਾਦਸੇ ਦਾ ਅਹਿਸਾਸ ਹੋ ਗਿਆ। ਉਸ ਨੇ ਤੁਰੰਤ ਰੇਲਗੱਡੀ ਦੀ ਰਫ਼ਤਾਰ ਘਟਾ ਦਿੱਤੀ।

ਡਰਾਈਵਰ ਦੀ ਸਿਆਣਪ

ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਦੱਸਦੀਆਂ ਹਨ ਕਿ ਇਹ ਰੇਲ ਹਾਦਸਾ ਕਿੰਨਾ ਖਤਰਨਾਕ ਸੀ। ਪਟੜੀਆਂ ਉਖੜ ਗਈਆਂ, ਬੋਗੀਆਂ ਇੱਕ ਦੂਜੇ ਨਾਲ ਟਕਰਾ ਗਈਆਂ ਅਤੇ ਬਾਹਰ ਸੈਂਕੜੇ ਲੋਕਾਂ ਦੀ ਭੀੜ ਦਿਖਾਈ ਦਿੱਤੀ।

ਹਾਦਸੇ ਦਾ ਦ੍ਰਿਸ਼

1 ਓਲੰਪਿਕ ਤਮਗਾ ਜਿੱਤਣ 'ਤੇ 6 ਕਰੋੜ ਰੁਪਏ ਦਾ ਇਨਾਮ