08-10- 2024
TV9 Punjabi
Author: Ramandeep Singh
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 'ਚ ਉਮਰ ਅਬਦੁੱਲਾ ਨੇ ਦੋ ਸੀਟਾਂ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।
ਉਮਰ ਅਬਦੁੱਲਾ ਨੇ ਪੀਡੀਪੀ ਉਮੀਦਵਾਰ ਨੂੰ ਹਰਾ ਕੇ ਬਡਗਾਮ ਸੀਟ ਅਤੇ ਗੰਦਰਬਲ ਸੀਟ ਜਿੱਤੀ ਹੈ।
ਆਓ ਜਾਣਦੇ ਹਾਂ ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਕਿੰਨੇ ਪੜ੍ਹੇ-ਲਿਖੇ ਹਨ।
ਉਮਰ ਅਬਦੁੱਲਾ ਨੇ ਆਪਣੀ ਸ਼ੁਰੂਆਤੀ ਸਿੱਖਿਆ ਹਾਲ ਸਕੂਲ, ਸੋਨਵਰ, ਸ਼੍ਰੀਨਗਰ ਤੋਂ ਪੂਰੀ ਕੀਤੀ।
ਇਸ ਤੋਂ ਬਾਅਦ ਉਮਰ ਅਬਦੁੱਲਾ ਨੇ ਅਗਲੇਰੀ ਪੜ੍ਹਾਈ ਲਈ ਸਨਾਵਰ ਦੇ ਲਾਰੈਂਸ ਸਕੂਲ ਵਿੱਚ ਦਾਖਲਾ ਲਿਆ।
ਉਮਰ ਅਬਦੁੱਲਾ ਨੇ ਸਿਡਨਹੈਮ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ, ਮੁੰਬਈ ਤੋਂ ਬੀ.ਕਾਮ ਕੀਤੀ।
ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਆਈਟੀਸੀ ਅਤੇ ਓਬਰਾਏ ਗਰੁੱਪ ਵਿੱਚ ਕੰਮ ਕੀਤਾ ਅਤੇ ਫਿਰ ਰਾਜਨੀਤੀ ਵਿੱਚ ਸ਼ਾਮਲ ਹੋ ਗਏ।