21-03- 2024
TV9 Punjabi
Author: Isha Sharma
ਪੁਲਿਸ ਨੇ ਜਲੰਧਰ ਦੇ ਭਾਰਗਵ ਕੈਂਪ ਵਿੱਚ ਸ਼੍ਰੀ ਕਬੀਰ ਮੰਦਿਰ ਨੇੜੇ ਤਿੰਨ ਭਰਾਵਾਂ ਦੇ ਘਰ ਢਾਹ ਦਿੱਤੇ ਗਏ।
ਪੁਲਿਸ ਨੇ ਭਾਰਗਵ ਕੈਂਪ ਵਿੱਚ ਭਾਰੀ ਫੋਰਸ ਤਾਇਨਾਤ ਕੀਤੀ ਅਤੇ ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ।
ਜਿਸ ਤੋਂ ਬਾਅਦ ਮੌਕੇ ‘ਤੇ ਬੁਲਡੋਜ਼ਰ ਬੁਲਾਇਆ ਗਿਆ ਅਤੇ ਤਿੰਨੋਂ ਨਸ਼ਾ ਤਸਕਰ ਭਰਾਵਾਂ ਦੇ ਘਰ ਢਾਹ ਦਿੱਤੇ ਗਏ।
ਇਸ ਕਾਰਵਾਈ ਦੌਰਾਨ ਜਲੰਧਰ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਸਨ।
ਵਰਿੰਦਰ ਸਿੰਘ ਉਰਫ਼ ਮੌਲਾ, ਉਸਦਾ ਭਰਾ ਰੋਹਿਤ ਅਤੇ ਜਤਿੰਦਰ, ਸਾਰੇ ਭਾਰਗਵ ਕੈਂਪ ਦੇ ਰਹਿਣ ਵਾਲੇ ਹਨ, ਕਈ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਹਨ।
ਮਿਲੀ ਜਾਣਕਾਰੀ ਮੁਤਾਬਕ ਤਿੰਨਾਂ ਭਰਾਵਾਂ ਵਿਰੁੱਧ ਨਸ਼ਾ ਤਸਕਰੀ ਦੇ ਅੱਧਾ ਦਰਜਨ ਦੇ ਕਰੀਬ ਮਾਮਲੇ ਦਰਜ ਹਨ।