ਗਗਨਯਾਨ ਮਿਸ਼ਨ ਲਈ ਪਹਿਲੀ ਟੈਸਟ ਫਲਾਈਟ ਕਦੋਂ ਸ਼ੁਰੂ ਹੋਵੇਗੀ?
17 Oct 2023
TV9 Punjabi
ਗਗਨਯਾਨ ਮਿਸ਼ਨ ਨੂੰ ਲੈ ਕੇ ਇਸਰੋ ਨੇ ਵੱਡਾ ਐਲਾਨ ਕੀਤਾ ਹੈ। ਇਸਰੋ ਨੇ ਸੋਸ਼ਲ ਮੀਡੀਆ 'ਤੇ ਗਗਨਯਾਨ ਮਿਸ਼ਨ ਦੇ ਪਹਿਲੇ ਪ੍ਰੀਖਣ ਦੀ ਤਰੀਕ ਸਾਂਝੀ ਕੀਤੀ ਹੈ।
ਸਾਂਝੀ ਕੀਤੀ ਮਿਤੀ
Credit: ISRO
ਇਸਰੋ ਦਾ ਕਹਿਣਾ ਹੈ ਕਿ ਗਗਨਯਾਨ ਮਿਸ਼ਨ ਦੀ ਪਹਿਲੀ ਟੈਸਟ ਫਲਾਈਟ 21 ਅਕਤੂਬਰ ਨੂੰ ਭੇਜੀ ਜਾਵੇਗੀ। ਲਾਂਚਿੰਗ ਸਵੇਰੇ 7 ਤੋਂ 9 ਵਜੇ ਤੱਕ ਹੋਵੇਗੀ।
21 ਅਕਤੂਬਰ ਨੂੰ ਟੈਸਟ ਹੋਵੇਗਾ
ਇਸਰੋ ਮੁਤਾਬਕ 21 ਅਕਤੂਬਰ ਤੋਂ ਬਾਅਦ 3 ਹੋਰ ਟੈਸਟ ਹੋਣਗੇ। ਇਸ ਤੋਂ ਬਾਅਦ ਹੀ ਪੁਲਾੜ ਯਾਤਰੀਆਂ ਨੂੰ ਮਿਸ਼ਨ ਲਈ ਭੇਜਿਆ ਜਾਵੇਗਾ।
ਮਨੁੱਖ ਕਦੋਂ ਜਾਣਗੇ?
ਇਸਰੋ ਦੇ ਗਗਨਯਾਨ ਮਿਸ਼ਨ ਦੇ ਤਹਿਤ, ਟੈਸਟ ਵਹੀਕਲ ਅਬੌਰਟ ਮਿਸ਼ਨ-1 (ਟੀਵੀ-ਡੀ1) ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ।
ਲਾਂਚਿੰਗ ਸ਼੍ਰੀਹਰੀਕੋਟਾ ਤੋਂ ਹੋਵੇਗੀ
ਰਿਪੋਰਟ ਮੁਤਾਬਕ 21 ਅਕਤੂਬਰ ਨੂੰ ਜੋ ਟੈਸਟ ਫਲਾਈਟ ਭੇਜੀ ਜਾ ਰਹੀ ਹੈ, ਉਹ ਚਾਲਕ ਦਲ ਦੇ ਮਾਡਿਊਲ ਤੋਂ ਥੋੜੀ ਵੱਖਰੀ ਹੈ, ਜਿਸ 'ਚ ਪੁਲਾੜ ਯਾਤਰੀ ਜਾਣਗੇ।
ਮਨੁੱਖੀ ਮਿਸ਼ਨ ਅਜੇ ਨਹੀਂ
ਪਰੀਖਣ ਲਈ ਭੇਜੀ ਜਾ ਰਹੀ ਟੈਸਟ ਫਲਾਈਟ ਦਾ ਮਾਹੌਲ ਉਸ ਚਾਲਕ ਦਲ ਦੇ ਮਾਡਿਊਲ ਤੋਂ ਵੱਖਰਾ ਹੋਵੇਗਾ ਜੋ ਮਾਨਵ ਮਿਸ਼ਨ ਵਿੱਚ ਭੇਜਿਆ ਜਾਵੇਗਾ।
ਵੱਖਰਾ ਹੈ ਵਾਤਾਵਰਣ
ਇਸਰੋ ਨੇ ਗਗਨਯਾਨ ਮਿਸ਼ਨ ਲਈ ਅਗਸਤ ਵਿੱਚ ਚੰਡੀਗੜ੍ਹ ਵਿੱਚ ਡਰੈਗ ਪੈਰਾਸ਼ੂਟ ਦਾ ਟੈਸਟ ਕੀਤਾ ਸੀ, ਜੋ ਸਫਲ ਰਿਹਾ ਸੀ।
ਪੈਰਾਸ਼ੂਟ ਟੈਸਟ ਪਾਸ
ਹੋਰ ਵੈੱਬ ਸਟੋਰੀਜ਼ ਦੇਖੋ
Fake ਫੋਟੋ-ਵੀਡੀਓ ਭੇਜਣਾ ਪਵੇਗਾ ਭਾਰੀ, ਇਸ ਤਰ੍ਹਾਂ ਫੜੇ ਜਾਵੋਗੇ
Learn more