16-05- 2025
TV9 Punjabi
Author: Isha Sharma
ਆਈਪੀਐਲ 2008 ਵਿੱਚ ਸ਼ੁਰੂ ਹੋਇਆ ਸੀ। ਇਸਦਾ 18ਵਾਂ ਸੀਜ਼ਨ 2025 ਵਿੱਚ ਖੇਡਿਆ ਜਾ ਰਿਹਾ ਹੈ। ਹਾਲਾਂਕਿ, ਇਸ ਵਿੱਚ ਕੁਝ ਦਿਨਾਂ ਦਾ ਬ੍ਰੇਕ ਲਿਆ ਗਿਆ ਹੈ।
Pic Credit: PTI/INSTAGRAM/GETTY
ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵਰਗੇ ਹਾਲਾਤ ਕਾਰਨ ਆਈਪੀਐਲ ਨੂੰ ਰੋਕਣਾ ਪਿਆ। ਹਾਲਾਂਕਿ, ਇਹ 17 ਮਈ ਤੋਂ ਦੁਬਾਰਾ ਸ਼ੁਰੂ ਹੋ ਰਿਹਾ ਹੈ।
ਰਵਿੰਦਰ ਜਡੇਜਾ ਆਈਪੀਐਲ ਵਿੱਚ 250 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਕਈ ਟੀਮਾਂ ਲਈ ਮੈਚ ਖੇਡੇ ਹਨ। ਉਨ੍ਹਾਂ ਨੇ ਇਹ ਉਪਲਬਧੀ ਚੇਨਈ ਅਤੇ ਪੰਜਾਬ ਵਿਚਾਲੇ ਖੇਡੇ ਗਏ ਮੈਚ ਵਿੱਚ ਹਾਸਲ ਕੀਤੀ।
ਦਿਨੇਸ਼ ਕਾਰਤਿਕ ਨੇ ਪਿਛਲੇ ਸਾਲ ਆਈਪੀਐਲ ਤੋਂ ਸੰਨਿਆਸ ਲੈ ਲਿਆ ਸੀ। ਉਹ ਇਸ ਸਮੇਂ ਆਰਸੀਬੀ ਦੇ Bating ਕੋਚ ਹਨ। ਉਨ੍ਹਾਂ ਨੇ ਆਈਪੀਐਲ ਵਿੱਚ 257 ਮੈਚ ਖੇਡੇ ਹਨ।
ਵਿਰਾਟ ਕੋਹਲੀ ਇੱਕ ਅਜਿਹੇ ਖਿਡਾਰੀ ਹਨ ਜੋ ਸ਼ੁਰੂ ਤੋਂ ਹੀ ਇੱਕੋ ਟੀਮ ਵਿੱਚ ਖੇਡ ਰਹੇ ਹਨ। ਕੋਹਲੀ ਦੇ ਨਾਮ ਇੱਕ ਆਈਪੀਐਲ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ। ਕੋਹਲੀ ਨੇ ਆਈਪੀਐਲ ਵਿੱਚ 262 ਮੈਚ ਖੇਡੇ ਹਨ।
ਰੋਹਿਤ ਸ਼ਰਮਾ ਆਈਪੀਐਲ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਮੁੰਬਈ ਲਈ ਕਈ ਟਰਾਫੀਆਂ ਜਿੱਤੀਆਂ ਹਨ। ਉਨ੍ਹਾਂ ਨੇ ਆਈਪੀਐਲ ਵਿੱਚ 265 ਮੈਚ ਖੇਡੇ ਹਨ।
ਮਹਿੰਦਰ ਸਿੰਘ ਧੋਨੀ ਭਾਰਤ ਦੇ ਨਾਲ-ਨਾਲ ਆਈਪੀਐਲ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਈਪੀਐਲ ਵਿੱਚ ਸਭ ਤੋਂ ਵੱਧ 274 ਮੈਚ ਖੇਡੇ ਹਨ।