IPL ਦੀ ਬ੍ਰਾਂਡ ਵੈਲਿਊ 1 ਲੱਖ ਕਰੋੜ ਤੋਂ ਪਾਰ!

05-12- 2024

TV9 Punjabi

Author: Isha Sharma

ਆਈਪੀਐਲ ਦੀ ਸ਼ੁਰੂਆਤ ਸਾਲ 2008 ਵਿੱਚ ਹੋਈ ਸੀ। ਇਹ ਹੁਣ ਕ੍ਰਿਕਟ ਦੀ ਸਭ ਤੋਂ ਵੱਡੀ ਲੀਗ ਹੈ। ਇਸ ਲੀਗ ਦੀ ਬ੍ਰਾਂਡ ਵੈਲਿਊ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।

ਆਈਪੀਐਲ ਦੀ ਸ਼ੁਰੂਆਤ

Pic Credit: GETTY/PTI/INSTAGRAM

ਸਾਲ 2009 'ਚ ਕਰੀਬ 17 ਹਜ਼ਾਰ ਕਰੋੜ ਰੁਪਏ ਦੀ ਬ੍ਰਾਂਡ ਵੈਲਿਊ ਵਾਲੀ ਇਸ ਲੀਗ ਨੇ ਸਾਲ 2023 'ਚ ਪਹਿਲੀ ਵਾਰ 10 ਅਰਬ ਡਾਲਰ ਦੇ ਅੰਕੜੇ ਨੂੰ ਛੂਹਿਆ ਸੀ, ਜੋ ਹੁਣ 12 ਅਰਬ ਡਾਲਰ 'ਤੇ ਪਹੁੰਚ ਗਿਆ ਹੈ।

ਬ੍ਰਾਂਡ ਵੈਲਿਊ

ਰਿਪੋਰਟਾਂ ਮੁਤਾਬਕ ਇਸ ਵਾਰ 4 ਟੀਮਾਂ ਦੀ ਬ੍ਰਾਂਡ ਵੈਲਿਊ 100 ਮਿਲੀਅਨ ਡਾਲਰ ਨੂੰ ਪਾਰ ਕਰ ਗਈ ਹੈ। ਇਸ ਵਿੱਚ ਚੇਨਈ ਸੁਪਰ ਕਿੰਗਜ਼, ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਨਾਂ ਸ਼ਾਮਲ ਹਨ।

100 ਮਿਲੀਅਨ ਡਾਲਰ

ਫਿਲਹਾਲ ਚੇਨਈ ਸੁਪਰ ਕਿੰਗਜ਼ ਦੀ ਬ੍ਰਾਂਡ ਵੈਲਿਊ ਸਭ ਤੋਂ ਜ਼ਿਆਦਾ ਹੈ। CSK ਦੀ ਬ੍ਰਾਂਡ ਵੈਲਿਊ 52% ਵਧੀ ਹੈ, ਜਿਸ ਕਾਰਨ ਇਹ ਅੰਕੜਾ 122 ਮਿਲੀਅਨ ਡਾਲਰ (ਕਰੀਬ 1034 ਕਰੋੜ ਰੁਪਏ) ਤੱਕ ਪਹੁੰਚ ਗਿਆ ਹੈ।

CSK ਦੀ ਬ੍ਰਾਂਡ ਵੈਲਿਊ

ਮੁੰਬਈ ਇੰਡੀਅਨਜ਼ ਦੀ ਬ੍ਰਾਂਡ ਵੈਲਿਊ ਵੀ 36% ਵਧ ਕੇ 119 ਮਿਲੀਅਨ ਡਾਲਰ (ਕਰੀਬ 1008 ਕਰੋੜ ਰੁਪਏ) ਹੋ ਗਈ ਹੈ।

ਮੁੰਬਈ ਇੰਡੀਅਨਜ਼

ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਭਾਵੇਂ ਅਜੇ ਤੱਕ ਆਈਪੀਐਲ ਖਿਤਾਬ ਨਹੀਂ ਜਿੱਤਿਆ ਹੈ, ਪਰ ਉਨ੍ਹਾਂ ਦੀ ਬ੍ਰਾਂਡ ਵੈਲਿਊ 67% ਵਧ ਕੇ 117 ਮਿਲੀਅਨ ਡਾਲਰ (ਕਰੀਬ 991 ਕਰੋੜ ਰੁਪਏ) ਹੋ ਗਈ ਹੈ।

ਰਾਇਲ ਚੈਲੰਜਰਜ਼ ਬੈਂਗਲੁਰੂ

ਬਿਕਰਮ ਮਜੀਠੀਆ ਦਰਬਾਰ ਸਾਹਿਬ ਵਿਖੇ ਪਖਾਣਿਆਂ ਤੇ ਬਰਤਨਾਂ ਦੀ ਸਫਾਈ ਕਰਦੇ ਹੋਏ ਆਏ ਨਜ਼ਰ