12-07- 2024
TV9 Punjabi
Author: Isha
ਅਨੰਤ ਰਾਧਿਕਾ ਅੱਜ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਇਸ ਸਬੰਧੀ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਪਰ ਇਸ ਸਭ ਦੇ ਵਿਚਕਾਰ ਇੱਕ ਮਹਿਲਾ ਹੈ ਜਿਸ ਨੇ ਮੁਕੇਸ਼ ਅੰਬਾਨੀ ਦੀ ਨੂੰਹ ਲਈ ਮੁਫਤ ਵਿੱਚ ਕੰਮ ਕੀਤਾ ਹੈ।
ਅਸਲ 'ਚ ਮਹਿੰਦੀ ਆਰਟਿਸਟ ਵੀਨਾ ਨਾਗਦਾ ਨੇ ਮਹਿੰਦੀ ਸਮਾਰੋਹ 'ਚ ਮੁਕੇਸ਼ ਅੰਬਾਨੀ ਦੀ ਹੋਣ ਵਾਲੀ ਨੂੰਹ ਰਾਧਿਕਾ ਨੂੰ ਮਹਿੰਦੀ ਲਗਾਈ ਹੈ। ਵੀਨਾ ਕਿਸੇ ਬਾਲੀਵੁੱਡ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ। ਉਹ ਅੰਬਾਨੀ ਪਰਿਵਾਰ ਨਾਲ 40 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਹੋਏ ਹਨ।
ਬਾਲੀਵੁੱਡ 'ਚ ਹੀ ਨਹੀਂ, ਉਹ ਵੱਡੇ ਕਾਰੋਬਾਰੀਆਂ ਦੇ ਵਿਆਹਾਂ, ਪਾਰਟੀਆਂ ਅਤੇ ਤਿਉਹਾਰਾਂ 'ਤੇ ਵੀ ਕੰਮ ਕਰ ਚੁੱਕੇ ਹਨ। ਵੀਨਾ ਨਾਗਦਾ ਦੇ ਮਹਿੰਦੀ ਡਿਜ਼ਾਈਨ ਬਹੁਤ ਮਸ਼ਹੂਰ ਹਨ।
ਵੀਨਾ ਨਾਗਡਾ ਨੇ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਕਾਫੀ ਕੰਮ ਕੀਤਾ ਹੈ। ਉਨ੍ਹਾਂ ਨੇ ਬੈਂਕਾਕ, ਹਾਂਗਕਾਂਗ, ਮਲੇਸ਼ੀਆ, ਬੈਲਜੀਅਮ, ਗ੍ਰੀਸ, ਹਾਲੈਂਡ, ਲੰਡਨ, ਮਾਰੀਸ਼ਸ, ਪੈਰਿਸ, ਫੁਕੇਟ, ਸਿੰਗਾਪੁਰ, ਤੁਰਕੀ, ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਕੰਮ ਕੀਤਾ ਹੈ।
ਸੈਲੀਬ੍ਰਿਟੀ ਕਲਾਇੰਟਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਸੁਪਰਸਟਾਰਸ ਨਾਲ ਕੰਮ ਕੀਤਾ ਹੈ। ਸ਼੍ਰੀਦੇਵੀ, ਆਲੀਆ ਭੱਟ, ਸ਼ਿਲਪਾ ਸ਼ੈੱਟੀ, ਕਰੀਨਾ ਕਪੂਰ, ਕਰਿਸ਼ਮਾ ਕਪੂਰ, ਨਤਾਸ਼ਾ ਦਲਾਲ ਅਤੇ ਸੋਨਮ ਕਪੂਰ ਦੇ ਵਿਆਹਾਂ ਵਿੱਚ, ਵੀਨਾ ਨਾਗਦਾ ਨੇ ਹੀ ਸਾਰਿਆਂ ਨੂੰ ਮਹਿੰਦੀ ਲਗਾਈ ਸੀ।
ਮੁਕੇਸ਼ ਅੰਬਾਨੀ ਦੀ ਵੱਡੀ ਨੂੰਹ ਯਾਨੀ ਸ਼ਲੋਕਾ ਮਹਿਤਾ ਨੇ ਵੀ ਆਪਣੇ ਵਿਆਹ 'ਤੇ ਵੀਨਾ ਨਾਗਦਾ ਦੇ ਹੱਥਾਂ ਤੋਂ ਹੀ ਮਹਿੰਦੀ ਲਗਵਾਈ ਸੀ। ਹਾਲਾਂਕਿ ਉਹ ਮਹਿੰਦੀ ਲਈ 7000 ਰੁਪਏ ਤੱਕ ਚਾਰਜ ਕਰਦੇ ਹਨ ਪਰ ਉਹ ਵੱਡੇ ਸਿਤਾਰਿਆਂ ਤੋਂ ਪੈਸੇ ਨਹੀਂ ਲੈਂਦੇ।