ਹਫਤੇ ਦੇ ਪਹਿਲੇ ਦਿਨ ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ

27-05- 2024

TV9Punjabi

ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸੈਂਸੈਕਸ ਅਤੇ ਨਿਫਟੀ ਨੇ ਇਕ ਵਾਰ ਫਿਰ ਨਵਾਂ ਰਿਕਾਰਡ ਬਣਾਇਆ ਅਤੇ ਆਲ ਟਾਈਮ ਹਾਈ ‘ਤੇ ਪਹੁੰਚ ਗਏ। 

ਸ਼ੇਅਰ ਬਾਜ਼ਾਰ

ਇਸ ਦੌਰਾਨ ਬੈਂਕ, ਆਈਟੀ ਅਤੇ ਫਾਰਮਾ ਸੈਕਟਰ ਦੇ ਸ਼ੇਅਰਾਂ ‘ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਸ਼ੇਅਰਾਂ ‘ਚ ਜ਼ਿਆਦਾ ਵਾਧਾ

ਸ਼ੇਅਰ ਬਾਜ਼ਾਰ ‘ਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ। ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਅਤੇ ਚੋਣ ਮਾਹੌਲ ਦੌਰਾਨ ਸੋਮਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਇਕ ਵਾਰ ਫਿਰ ਰਿਕਾਰਡ ਉਚਾਈ ‘ਤੇ ਖੁੱਲ੍ਹੇ।

ਤੇਜ਼ੀ ਦਾ ਸਿਲਸਿਲਾ

ਇਸ ਦੌਰਾਨ ਨਿਫਟੀ ਪਹਿਲੀ ਵਾਰ 23,038 ਦੇ ਪੱਧਰ ‘ਤੇ ਖੁੱਲ੍ਹਿਆ ਹੈ, ਜੋ ਇਸ ਦਾ ਨਵਾਂ ਰਿਕਾਰਡ ਹੈ। 

ਨਿਫਟੀ

ਇਸ ਤੋਂ ਇਲਾਵਾ ਸੈਂਸੈਕਸ ਵੀ 75,655 ਦੇ ਪੱਧਰ ‘ਤੇ ਖੁੱਲ੍ਹਿਆ ਜੋ ਇਸ ਦਾ ਹੁਣ ਤੱਕ ਦਾ ਉੱਚ ਪੱਧਰ ਹੈ। 

ਸੈਂਸੈਕਸ

ਬਜ਼ਾਰ ਦੀ ਤੇਜ਼ੀ ਦੇ ਦੌਰ ‘ਚ BSE ਦਾ ਬਾਜ਼ਾਰ ਪੂੰਜੀਕਰਣ ਨਵੇਂ ਰਿਕਾਰਡ ਬਣਾ ਰਿਹਾ ਹੈ ਅਤੇ ਇਹ 419.82 ਲੱਖ ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। 

BSE

ਇਸ ਤਰ੍ਹਾਂ ਬੀਐਸਈ ਐਮਕੈਪ ਲਗਭਗ 420 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਛੂਹ ਚੁੱਕਾ ਹੈ।

420 ਲੱਖ ਕਰੋੜ ਰੁਪਏ 

ADAS ਸਿਸਟਮ ਅਤੇ 6 ਏਅਰਬੈਗ,ਫੀਚਰਸ ਨਾਲ ਓਵਰਲੋਡੇਡ ਹੈ ਇਹ ਨਵੀਂ ਸਾਨੇਟ