ਇਟਲੀ ਵਿੱਚ ਕਿੰਨੇ ਭਾਰਤੀ ਰਹਿੰਦੇ ਹਨ?
27 June 2024
TV9 Punjabi
Author: Isha
ਇਟਲੀ ਵਿੱਚ ਇੱਕ ਕਿਸਾਨ ਦੀ ਦਰਦਨਾਕ ਮੌਤ ਤੋਂ ਬਾਅਦ ਹਰ ਪਾਸੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਵੀ ਇਸ ਘਟਨਾ 'ਤੇ ਗੁੱਸਾ ਜ਼ਾਹਰ ਕੀਤਾ ਹੈ।
ਇਟਲੀ
ਦਰਅਸਲ, ਕੁਝ ਸਮਾਂ ਪਹਿਲਾਂ ਇਟਲੀ ਦੇ ਲਾਤੀਨਾ ਵਿੱਚ 31 ਸਾਲਾ ਸਤਨਾਮ ਸਿੰਘ ਖੇਤਾਂ ਵਿੱਚ ਕੰਮ ਕਰ ਰਿਹਾ ਸੀ, ਜਿਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦਾ ਇੱਕ ਹੱਥ ਵੱਢਿਆ ਗਿਆ।
ਦਰਦਨਾਕ ਮੌਤ
ਸਤਨਾਮ ਦਾ ਹੱਥ ਕੱਟੇ ਜਾਣ ਤੋਂ ਬਾਅਦ ਸੱਟਾਂ ਦਾ ਇਲਾਜ ਕਰਵਾਉਣ ਦੀ ਬਜਾਏ ਉਸਦੇ ਮਾਲਕ ਨੇ ਉਸਨੂੰ ਉਸਦੇ ਘਰ ਦੇ ਬਾਹਰ ਹੀ ਛੱਡ ਦਿੱਤਾ।
ਹਾਦਸੇ ਦਾ ਸ਼ਿਕਾਰ
ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ ਅਤੇ ਕਿਸੇ ਤਰ੍ਹਾਂ ਉਸ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
ਮੌਤ ਹੋ ਗਈ
ਭਾਰਤੀ ਭਾਈਚਾਰੇ ਦੇ ਮੁਖੀ ਗੁਰਮੁੱਖ ਸਿੰਘ ਨੇ ਸਤਨਾਮ ਦੀ ਮੌਤ 'ਤੇ ਉਥੋਂ ਦੇ ਹਾਲਾਤ ਬਿਆਨ ਕਰਦੇ ਹੋਏ ਕਿਹਾ ਕਿ ਇੱਥੇ ਹਰ ਰੋਜ਼ ਸ਼ੋਸ਼ਣ ਹੁੰਦਾ ਹੈ, ਅਸੀਂ ਹਰ ਰੋਜ਼ ਇਸ ਨੂੰ ਸਹਿਦੇ ਹਾਂ, ਇਹ ਹੁਣ ਖਤਮ ਹੋ ਜਾਣਾ ਚਾਹੀਦਾ ਹੈ।
ਸਤਨਾਮ ਦੀ ਮੌਤ
ਇਟਲੀ ਵਿੱਚ ਇੱਕ ਕਿਸਾਨ ਦੀ ਮੌਤ ਤੋਂ ਬਾਅਦ ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਟਲੀ ਵਿਚ ਭਾਰਤੀਆਂ ਦੀ ਕੁੱਲ ਗਿਣਤੀ 2 ਲੱਖ ਤੋਂ ਵੱਧ ਹੈ।
ਕਿਸਾਨ ਦੀ ਮੌਤ
ਇਟਲੀ ਵਿੱਚ ਕੀਤੇ ਜਾ ਰਹੇ ਧਰਨੇ ਵਿੱਚ ਸਤਨਾਮ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਧਰਨੇ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
PAK vs USA: ਹਾਰ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਤੇ ਲੱਗਾ ਬਾਲ ਟੈਂਪਰਿੰਗ ਦਾ ਆਰੋਪ
Learn more