ਕਾਨਪੁਰ ਟੈਸਟ 'ਚ ਪ੍ਰਸ਼ੰਸਕਾਂ ਦੀ ਸੁਰੱਖਿਆ ਲਈ ਤੈਨਾਤ ਕੀਤੇ ਗਏ ਹਨ ਜਾਨਵਰ

27-09- 2024

TV9 Punjabi

Author: Isha Sharma

ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਹ ਮੈਚ 27 ਸਤੰਬਰ ਤੋਂ ਸ਼ੁਰੂ ਹੋਇਆ ਹੈ।

ਟੈਸਟ ਸੀਰੀਜ਼

Pic Credit: PTI/GETTY/INSTAGRAM

ਆਰ ਅਸ਼ਵਿਨ ਨੇ ਕਾਨਪੁਰ ਟੈਸਟ ਮੈਚ ਦੌਰਾਨ ਇਹ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਉਨ੍ਹਾਂ ਨੇ ਇਕ ਖਾਸ ਸੂਚੀ 'ਚ ਅਨਿਲ ਕੁੰਬਲੇ ਨੂੰ ਹਰਾਇਆ ਹੈ।

ਕਾਨਪੁਰ ਟੈਸਟ ਮੈਚ

ਇਸ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੈਕਟਿਸ ਸੈਸ਼ਨ ਦੌਰਾਨ ਮੈਦਾਨ 'ਤੇ ਬਾਂਦਰਾਂ ਦਾ ਵੱਡਾ ਸਮੂਹ ਦੇਖਿਆ ਗਿਆ। ਅਜਿਹੇ 'ਚ ਬਾਂਦਰਾਂ ਵੱਲੋਂ ਭੋਜਨ ਖੋਹਣ ਦੇ ਖਤਰੇ ਨੂੰ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਗਿਆ ਹੈ।

ਵੱਡਾ ਫੈਸਲਾ

ਕਾਨਪੁਰ ਟੈਸਟ 'ਚ ਬਾਂਦਰਾਂ ਵੱਲੋਂ ਭੋਜਨ ਖੋਹਣ ਦੇ ਖਤਰੇ ਨੂੰ ਖਤਮ ਕਰਨ ਲਈ ਲੰਗੂਰ ਅਤੇ ਉਨ੍ਹਾਂ ਦੇ ਹੈਂਡਲਰਜ਼ ਨੂੰ ਮੈਦਾਨ 'ਚ ਤਾਇਨਾਤ ਕੀਤਾ ਗਿਆ ਹੈ।

ਲੰਗੂਰ

ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਮੈਚਾਂ ਦੌਰਾਨ ਬਾਂਦਰਾਂ ਤੋਂ ਪੈਦਾ ਹੋਣ ਵਾਲੇ ਖਤਰੇ ਦੇ ਮੱਦੇਨਜ਼ਰ ਲੰਗੂਰਾਂ ਦੀਆਂ ਸੇਵਾਵਾਂ ਲਈਆਂ ਜਾ ਚੁੱਕੀਆਂ ਹਨ।

ਗ੍ਰੀਨ ਪਾਰਕ

ਮੈਚ ਦੌਰਾਨ, ਸਟੈਂਡ ਵਿੱਚ ਮੌਜੂਦ ਕੈਮਰਾ ਕਰੂ ਨੂੰ ਬਾਂਦਰਾਂ ਤੋਂ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ। ਅਜਿਹੇ 'ਚ ਬਾਂਦਰਾਂ ਦੇ ਆਤੰਕ ਤੋਂ ਬਚਣ ਲਈ ਮੈਦਾਨ 'ਚ ਵੱਖ-ਵੱਖ ਥਾਵਾਂ 'ਤੇ ਲੰਗੂਰ ਤਾਇਨਾਤ ਕੀਤੇ ਗਏ ਹਨ।

ਕੈਮਰਾ ਕਰੂ

ਕਰੀਬ 1000 ਦਿਨਾਂ ਬਾਅਦ ਕਾਨਪੁਰ 'ਚ ਟੈਸਟ ਕ੍ਰਿਕਟ ਦੀ ਵਾਪਸੀ ਹੋਈ ਹੈ। ਟੀਮ ਇੰਡੀਆ ਨੇ ਇਸ ਤੋਂ ਪਹਿਲਾਂ 2021 'ਚ ਨਿਊਜ਼ੀਲੈਂਡ ਖਿਲਾਫ ਗ੍ਰੀਨ ਪਾਰਕ ਸਟੇਡੀਅਮ 'ਚ ਟੈਸਟ ਮੈਚ ਖੇਡਿਆ ਸੀ।

ਕ੍ਰਿਕਟ

ਇਸ ਮੈਦਾਨ 'ਤੇ ਪਿਛਲੇ 41 ਸਾਲਾਂ 'ਚ ਕੋਈ ਵੀ ਟੀਮ ਟੀਮ ਇੰਡੀਆ ਨੂੰ ਟੈਸਟ ਮੈਚ 'ਚ ਹਰਾ ਨਹੀਂ ਸਕੀ ਹੈ। ਟੀਮ ਇੰਡੀਆ ਸਾਲ 1983 'ਚ ਇਸ ਮੈਦਾਨ 'ਤੇ ਆਖਰੀ ਟੈਸਟ ਮੈਚ ਹਾਰ ਗਈ ਸੀ।

ਟੀਮ ਇੰਡੀਆ

ਅਸ਼ਵਿਨ ਦਾ 420 ਵਾਲਾ ਕਮਾਲ, 14 ਸਾਲਾਂ ਦੀ ਮਿਹਨਤ ਤੋਂ ਬਾਅਦ ਰਚਿਆ ਇਤਿਹਾਸ