27-09- 2024
TV9 Punjabi
Author: Isha Sharma
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ 'ਚ ਟੈਸਟ ਸੀਰੀਜ਼ ਦਾ ਦੂਜਾ ਅਤੇ ਆਖਰੀ ਟੈਸਟ ਮੈਚ ਖੇਡਿਆ ਜਾ ਰਿਹਾ ਹੈ।
Pic Credit: PTI/GETTY/INSTAGRAM
ਆਰ ਅਸ਼ਵਿਨ ਨੇ ਕਾਨਪੁਰ ਟੈਸਟ ਮੈਚ ਦੌਰਾਨ ਇਹ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਉਨ੍ਹਾਂ ਨੇ ਇਕ ਖਾਸ ਸੂਚੀ 'ਚ ਅਨਿਲ ਕੁੰਬਲੇ ਨੂੰ ਹਰਾਇਆ ਹੈ।
ਆਰ ਅਸ਼ਵਿਨ ਨੇ ਕਾਨਪੁਰ ਟੈਸਟ 'ਚ ਆਪਣੀ ਪਹਿਲੀ ਵਿਕਟ ਲੈ ਕੇ ਏਸ਼ੀਆ 'ਚ ਆਪਣੇ 420 ਟੈਸਟ ਵਿਕਟ ਪੂਰੇ ਕੀਤੇ। ਤੁਹਾਨੂੰ ਦੱਸ ਦੇਈਏ ਕਿ ਹੁਣ ਉਹ ਏਸ਼ੀਆ ਵਿੱਚ ਭਾਰਤ ਲਈ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।
ਅਨਿਲ ਕੁੰਬਲੇ ਨੇ ਏਸ਼ੀਆ ਵਿੱਚ ਕੁੱਲ 419 ਟੈਸਟ ਵਿਕਟਾਂ ਲਈਆਂ ਹਨ। ਭਾਵ ਅਸ਼ਵਿਨ ਏਸ਼ੀਆ ਵਿੱਚ 420 ਟੈਸਟ ਵਿਕਟਾਂ ਦੇ ਅੰਕੜੇ ਨੂੰ ਛੂਹਣ ਵਾਲੇ ਪਹਿਲਾ ਭਾਰਤੀ ਵੀ ਹਨ।
ਆਰ ਅਸ਼ਵਿਨ ਨੇ 71 ਟੈਸਟ ਮੈਚਾਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਅਨਿਲ ਕੁੰਬਲੇ ਨੇ ਏਸ਼ੀਆ ਵਿੱਚ ਕੁੱਲ 82 ਟੈਸਟ ਮੈਚ ਖੇਡੇ ਹਨ।
ਅਸ਼ਵਿਨ ਹੁਣ ਜ਼ਹੀਰ ਖਾਨ ਦਾ ਰਿਕਾਰਡ ਤੋੜਨ ਦੇ ਬਹੁਤ ਨੇੜੇ ਹੈ। ਇਸ ਦੇ ਲਈ ਉਨ੍ਹਾਂ ਨੂੰ ਹੁਣ ਸਿਰਫ 2 ਵਿਕਟਾਂ ਦੀ ਲੋੜ ਹੈ।
ਜੇਕਰ ਆਰ ਅਸ਼ਵਿਨ ਇਸ ਮੈਚ 'ਚ 2 ਹੋਰ ਵਿਕਟਾਂ ਲੈ ਲੈਂਦੇ ਹਨ ਤਾਂ ਉਹ ਬੰਗਲਾਦੇਸ਼ ਖਿਲਾਫ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਜਾਣਗੇ। ਫਿਲਹਾਲ ਜ਼ਹੀਰ ਖਾਨ 31 ਵਿਕਟਾਂ ਲੈ ਕੇ ਸਭ ਤੋਂ ਅੱਗੇ ਹਨ।