ਰੋਹਿਤ ਨੇ ਲਗਾਇਆ 'ਤੀਹਰਾ ਸੈਂਕੜਾ'
14 Oct 2023
TV9 Punjabi
ਵਿਸ਼ਵ ਕੱਪ 'ਚ ਇੱਕ ਵਾਰ ਫਿਰ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ਵ ਕੱਪ 2019 'ਚ 5 ਸੈਂਕੜੇ ਲਗਾਉਣ ਵਾਲੇ ਰੋਹਿਤ ਇੱਕ ਵਾਰ ਫਿਰ ਗੇਂਦਬਾਜ਼ਾਂ ਨੂੰ ਧੋਅ ਰਹੇ ਹਨ।
ਵਿਸ਼ਵ ਕੱਪ 'ਚ ਫਿਰ ਚਮਕੇ ਰੋਹਿਤ
Pic Credit
: PTI/AFP
ਅਫਗਾਨਿਸਤਾਨ ਖਿਲਾਫ਼ ਧਮਾਕੇਦਾਰ ਸੈਂਕੜਾ ਲਗਾਉਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਅਹਿਮਦਾਬਾਦ 'ਚ ਪਾਕਿਸਤਾਨ ਖਿਲਾਫ ਆਪਣਾ ਧਮਾਕੇਦਾਰ ਅੰਦਾਜ਼ ਜਾਰੀ ਰੱਖਿਆ ਅਤੇ ਰਿਕਾਰਡ ਬਣਾਇਆ।
ਪਾਕਿਸਤਾਨ ਖਿਲਾਫ਼ ਧਮਾਕਾ
ਭਾਰਤੀ ਗੇਂਦਬਾਜ਼ਾਂ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਪਾਕਿਸਤਾਨ ਨੂੰ ਸਿਰਫ਼ 191 ਦੌੜਾਂ 'ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਕਪਤਾਨ ਰੋਹਿਤ ਨੇ ਆਪਣੇ ਬੱਲੇ ਨਾਲ ਚੌਕੇ ਅਤੇ ਛੱਕੇ ਜੜੇ।
ਛੱਕਿਆਂ ਤੇ ਚੌਕਿਆਂ ਦਾ ਮੀਂਹ
ਰੋਹਿਤ ਨੇ ਸ਼ਾਹੀਨ ਸ਼ਾਹ ਅਫਰੀਦੀ ਖਿਲਾਫ਼ ਪਾਰੀ ਦਾ ਪਹਿਲਾ ਛੱਕਾ ਲਗਾਇਆ ਅਤੇ ਫਿਰ ਮੁਹੰਮਦ ਨਵਾਜ਼ 'ਤੇ ਛੱਕਾ ਲਗਾਇਆ।
ਸ਼ਾਹੀਨ ਖਿਲਾਫ਼ ਛੱਕੇ ਨਾਲ ਸ਼ੁਰੂਆਤ
ਇਸ ਤੋਂ ਬਾਅਦ 9ਵੇਂ ਓਵਰ 'ਚ ਹੈਰਿਸ ਰੌਫ ਆਇਆ ਅਤੇ ਰੋਹਿਤ ਨੇ ਦੂਜੀ ਹੀ ਗੇਂਦ 'ਤੇ ਲਾਂਗ ਆਨ 'ਤੇ ਸ਼ਾਨਦਾਰ ਛੱਕਾ ਜੜ ਦਿੱਤਾ। ਇਸ ਨਾਲ ਰੋਹਿਤ ਨੇ ਵਨਡੇ ਕ੍ਰਿਕਟ 'ਚ 300 ਛੱਕੇ ਪੂਰੇ ਕਰ ਲਏ।
ਰਾਊਫ ਖਿਲਾਫ਼ ਬਣਾਇਆ ਰਿਕਾਰਡ
ਰੋਹਿਤ ਵਨਡੇ ਕ੍ਰਿਕੇਟ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੇ ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਤੀਜਾ ਬੱਲੇਬਾਜ਼ ਬਣ ਗਏ ਹਨ। ਸਿਰਫ ਸ਼ਾਹਿਦ ਅਫਰੀਦੀ (351) ਅਤੇ ਕ੍ਰਿਸ ਗੇਲ (331) ਦੇ ਨਾਂ ਉਨ੍ਹਾਂ ਤੋਂ ਜ਼ਿਆਦਾ ਛੱਕੇ ਹਨ।
ਪਹਿਲੇ ਭਾਰਤੀ ਬੱਲੇਬਾਜ਼
ਪਿਛਲੇ ਮੈਚ 'ਚ ਹੀ ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਸੀ। ਰੋਹਿਤ ਨੇ ਕ੍ਰਿਸ ਗੇਲ (553) ਦੇ ਸਭ ਤੋਂ ਵੱਧ ਛੱਕਿਆਂ ਦਾ ਰਿਕਾਰ
ਡ ਤੋੜਿਆ ਸੀ।
ਛੱਕਿਆਂ ਦਾ ਰਿਕਾਰਡ
ਹੋਰ ਵੈੱਬ ਸਟੋਰੀਜ਼ ਦੇਖੋ
ਸਰਦੀਆਂ 'ਚ ਕਿਵੇਂ ਕੰਟਰੋਲ ਕਰ ਸਕਦੇ ਹੋ Diabetes
Learn more