ਭਾਰਤ-ਪਾਕਿਸਤਾਨ ਬਾਰਡਰ 'ਤੇ ਬਦਲਿਆ ਰਿਟਰੀਟ ਸੈਰੇਮਨੀ ਦਾ ਸਮਾਂ, ਇਹ ਹੈ ਨਵਾਂ ਸਮਾਂ

16 June 2024

TV9 Punjabi

Author: Isha

ਗਰਮੀ ਦਾ ਕਹਿਰ ਜਾਰੀ ਹੈ, ਗਰਮੀ ਤੋਂ ਬਚਣ ਲਈ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਦੀ ਸ਼ੈਲੀ ਅਤੇ ਸਮਾਂ ਬਦਲਿਆ ਗਿਆ ਹੈ।

ਗਰਮੀ ਦਾ ਕਹਿਰ

ਵਧਦੀ ਗਰਮੀ ਦੇ ਮੱਦੇਨਜ਼ਰ ਬੀਐਸਐਫ ਨੇ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਸਥਿਤ ਅਟਾਰੀ ਵਾਹਗਾ ਬਾਰਡਰ ਰਿਟਰੀਟ ਸੈਰੇਮਨੀ 'ਚ ਆਉਣ ਵਾਲੇ ਸੈਲਾਨੀਆਂ ਦੇ ਸਮੇਂ 'ਚ ਬਦਲਾਅ ਕੀਤਾ ਹੈ।

ਭਾਰਤ-ਪਾਕਿਸਤਾਨ

ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਤ ਦੀ ਗਰਮੀ ਕਾਰਨ ਹੁਣ ਰਿਟਰੀਟ ਸੈਰੇਮਨੀ ਸ਼ਾਮ 6:30 ਵਜੇ ਰੱਖੀ ਜਾ ਰਹੀ ਹੈ।

ਬੀਐਸਐਫ

ਪਹਿਲਾਂ ਬਾਘਾ ਬਾਰਡਰ ਰੀਟਰੀਟ ਸੈਰੇਮਨੀ ਦਾ ਸਮਾਂ ਸ਼ਾਮ 6:00 ਵਜੇ ਸੀ, ਜਿਸ ਨੂੰ ਬਦਲ ਕੇ ਹੁਣ 6:30 ਵਜੇ ਕਰ ਦਿੱਤਾ ਗਿਆ ਹੈ।

ਬਾਘਾ ਬਾਰਡਰ 

ਭਾਰਤ ਵਿੱਚ ਅਟਾਰੀ ਅਤੇ ਪਾਕਿਸਤਾਨ ਵਿੱਚ ਵਾਹਗਾ ਵਿਚਕਾਰ ਦੂਰੀ ਲਗਭਗ 3 ਕਿਲੋਮੀਟਰ ਹੈ। ਇਹ ਲੋਕਾਂ ਲਈ ਬਹੁਤ ਹੀ ਖਾਸ ਥਾਵਾਂ ਵਿੱਚੋਂ ਇੱਕ ਹੈ।

ਖਾਸ ਥਾਵਾਂ

ਰੀਟਰੀਟ ਸਮਾਰੋਹ ਦੇਖਣ ਲਈ ਹਰ ਰੋਜ਼ ਹਜ਼ਾਰਾਂ ਸੈਲਾਨੀ ਵਾਹਗਾ ਬਾਰਡਰ 'ਤੇ ਆਉਂਦੇ ਹਨ, ਇਸ ਲਈ ਗਰਮੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

ਰੀਟਰੀਟ ਸਮਾਰੋਹ

ਇਹ ਫੈਸਲਾ ਭਾਰਤ ਅਤੇ ਪਾਕਿਸਤਾਨ ਦੇ ਬੀਐਸਐਫ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਸਹਿਮਤੀ ਨਾਲ ਲਿਆ ਗਿਆ।

ਮੀਟਿੰਗ 

ਕੀ ਲਾਰੈਂਸ ਬਿਸ਼ਨੋਈ ਹੈ ਅਗਲਾ ਦਾਊਦ?