ਹਮਲਾਵਰਾਂ ਨੂੰ ਫੜਨ ਵਾਲੇ ਸੰਸਦ ਮੈਂਬਰ ਬਣੇ ਹੀਰੋ , ਹੋ ਰਹੀ ਵਾਹ-ਵਾਹੀ
14 Dec 2023
TV9 Punjabi
13 ਦਸੰਬਰ ਨੂੰ ਸੰਸਦ ਵਿਚ ਉਹ ਪਲ ਆਇਆ ਜਦੋਂ ਸਦਨ ਵਿਚ ਸਾਰੇ ਨੇਤਾ ਇਕੱਠੇ ਹੋਏ, ਇਹ ਪਲ ਸਾਰਿਆਂ ਦੇ ਦਿਮਾਗ ਵਿਚ ਰਹੇਗਾ।
13 ਦਸੰਬਰ
Pic Credit: Pixabay/TV9Hindi
ਸੰਸਦ 'ਚ ਸੰਸਦ ਮੈਂਬਰਾਂ ਵਿਚਾਲੇ ਅਕਸਰ ਗਰਮਾ-ਗਰਮ ਬਹਿਸ ਹੁੰਦੀ ਹੈ ਪਰ 13 ਦਸੰਬਰ ਨੂੰ ਸਦਨ 'ਚ ਸਾਰੇ ਇਕਜੁਟ ਨਜ਼ਰ ਆਏ।
ਸੰਸਦ ਮੈਂਬਰਾਂ 'ਚ Unity
ਸਦਨ ਵਿੱਚ ਕੁੱਦਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਲਈ ਸਾਰੇ ਸੰਸਦ ਮੈਂਬਰਾਂ ਵਿੱਚ ਏਕਤਾ ਸੀ।
ਸਦਨ ਵਿੱਚ ਕੁੱਦੇ ਦੋ ਨੌਜਵਾਨ
ਹਨੂੰਮਾਨ ਬੈਨੀਵਾਲ, ਮਲੂਕ ਨਗਰ ਅਤੇ ਗੁਰਜੀਤ ਸਿੰਘ ਔਜਲਾ ਨੇ ਮਿਲ ਕੇ ਨੌਜਵਾਨਾਂ ਨੂੰ ਫੜਣ ਵਿੱਚ ਕੋਈ ਦੇਰੀ ਨਹੀਂ ਕੀਤੀ।
ਹਨੂੰਮਾਨ ਬੈਨੀਵਾਲ
ਸਦਨ ਵਿੱਚ ਮੌਜੂਦ ਹੋਰ ਲੋਕਾਂ ਨੇ ਤਿੰਨਾਂ ਸੰਸਦ ਮੈਂਬਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨਾਲ ਸੈਲਫੀਆਂ ਵੀ ਲਈਆਂ।
ਹੌਂਸਲਾ ਅਫਜਾਈ
ਆਰਐਲਪੀ ਦੇ ਸੰਸਦ ਮੈਂਬਰ ਬੈਨੀਵਾਲ ਨੇ ਦੱਸਿਆ ਕਿ ਅਚਾਨਕ ਦੋ ਲੋਕ ਦਰਸ਼ਕ ਗੈਲਰੀ ਤੋਂ ਹੇਠਾਂ ਛਾਲ ਮਾਰ ਕੇ ਸਪੀਕਰ ਦੀ ਸੀਟ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਨ ਲੱਗੇ।
ਆਰਐਲਪੀ ਦੇ ਸੰਸਦ ਮੈਂਬਰ ਬੈਨੀਵਾਲ
ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਦੋ ਲੋਕ ਸਦਨ ਦੇ ਚੈਂਬਰ ਵਿੱਚ ਛਾਲ ਮਾਰ ਗਏ, ਜਿਨ੍ਹਾਂ ਵਿੱਚੋਂ ਇੱਕ ਸੀਟ ਵੱਲ ਜਾ ਰਿਹਾ ਸੀ ਜਦੋਂ ਹਨੂੰਮਾਨ ਬੈਨੀਵਾਲ ਨੇ ਉਸ ਨੂੰ ਫੜ ਲਿਆ।
ਕਾਂਗਰਸ ਦੇ ਸੰਸਦ ਮੈਂਬਰ ਔਜਲਾ
ਉਸ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ Smoke can ਨੂੰ ਨੌਜਵਾਨ ਤੋਂ ਖੋਹ ਕੇ ਮੈਂਬਰਾਂ ਦੀ ਸੁਰੱਖਿਆ ਲਈ ਬਾਹਰ ਸੁੱਟ ਦਿੱਤਾ।
Smoke can
ਬਸਪਾ ਸਾਂਸਦ ਨਾਗਰ ਨੇ ਦੱਸਿਆ ਕਿ ਹਨੂੰਮਾਨ ਬੈਨੀਵਾਲ ਨੇ ਇੱਕ ਨੌਜਵਾਨ ਨੂੰ ਫੜ ਲਿਆ, ਜਦੋਂ ਕਿ ਦੂਜੇ ਸਾਂਸਦਾਂ ਨੇ ਦੂਜੇ ਪਾਸੇ ਤੋਂ ਭੱਜ ਰਹੇ ਇੱਕ ਨੌਜਵਾਨ ਨੂੰ ਫੜ ਲਿਆ।
ਬਸਪਾ ਸਾਂਸਦ ਨਾਗਰ
ਦੱਸ ਦਈਏ ਕਿ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਲੋਕਾਂ ਨੇ ਦਰਸ਼ਕ ਗੈਲਰੀ ਤੋਂ ਸਦਨ ਦੇ ਅੰਦਰ ਛਾਲ ਮਾਰ ਕੇ ਇੱਕ ਕੈਨ ਵਿੱਚੋਂ ਧੂੰਆਂ ਫੈਲਾਇਆ, ਜਿਸ ਤੋਂ ਬਾਅਦ ਦੋਵਾਂ ਨੂੰ ਫੜ ਲਿਆ ਗਿਆ।
ਲੋਕ ਸਭਾ ਦੀ ਕਾਰਵਾਈ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਨੇਲ ਐਕਸਟੈਂਸ਼ਨਾਂ ਨੂੰ ਹਟਾਉਣ ਤੋਂ ਬਾਅਦ ਨਹੁੰਆਂ ਦੀ ਦੇਖਭਾਲ ਕਿਵੇਂ ਕਰੀਏ?
Learn more