2 Oct 2023
TV9 Punjabi
ਹਿਮਾਚਲ ਦੇ ਕਿੰਨੋਰ ਜ਼ਿਲੇ ਵਿੱਚ ਇੱਕ ਪਿੰਡ ਹੈ।
ਪਹਾੜ ਅਤੇ ਦਰਿਆ ਨਾਲ ਘਿਰਿਆ ਇਸ ਪਿੰਡ ਦੀ ਖੂਬਸੂਰਤੀ ਦੇਖਣ ਆਉਂਦੇ ਹਨ ਸੈਲਾਨੀ।
ਪਿੰਡ ਦਾ ਨਾਮ ਚਿਤਕੁਲ ਹੈ,ਜਿਸ ਨੂੰ ਸੈਰ-ਸਪਾਟਾ ਮੰਤਰਾਲੇ ਨੇ ਭਾਰਤ ਦਾ ਇਸ ਸਾਲ ਦਾ ਸਭ ਤੋਂ ਵਧੀਆ Tourist ਪਿੰਡ ਵਜੋਂ ਚੁਣਿਆ ਗਿਆ।
ਕਲਪਾ ਦੇ SDM ਸ਼ਸ਼ਾਂਕ ਗੁਪਤਾ ਨੇ ਕੇਂਦਰ ਮੰਤਰੀ ਅਜੈ ਭੱਟ ਵੱਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ।
ਇਹ ਪਿੰਡ ਭਾਰਤ-ਤਿਬੱਬਤ ਸੀਮਾ ਦੇ ਕਰੀਬ ਹੈ।
ਇਹ ਪਿੰਡ ਲਗਭਗ 11,319 ਫੁੱਟ ਦੀ ਉਚਾਈ 'ਤੇ ਸਥਿਤ ਹੈ।
ਇਕ ਪਾਸੇ ਬਾਸਪਾ ਨਦੀ ਅਤੇ ਦੂਜੇ ਪਾਸੇ ਬਰਫੀਲੇ ਪਹਾੜ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ।
ਹਰ ਸਾਲ ਇੱਥੇ ਵੱਡੀ ਗਿਣਤੀ ਵਿੱਚ ਪਰਬਤਾਰੋਹੀ ਟ੍ਰੈਕਿੰਗ ਲਈ ਆਉਂਦੇ ਹਨ।