ਕਿੱਥੇ ਹਨ ਜਡੇਜਾ ਤੇ ਗਿੱਲ?

 8 Dec 2023

TV9 Punjabi

ਭਾਰਤੀ ਕ੍ਰਿਕਟ ਟੀਮ ਇਸ ਸਮੇਂ ਦੱਖਣੀ ਅਫਰੀਕਾ ਦੇ ਦੌਰੇ 'ਤੇ ਹੈ ਜਿੱਥੇ ਉਸ ਨੂੰ 3 ਮੈਚਾਂ ਦੀ ਟੀ-20, 3 ਮੈਚਾਂ ਦੀ ਵਨਡੇ ਅਤੇ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ।

ਦੱਖਣੀ ਅਫ਼ਰੀਕਾ ਟੂਰ

Pic Credit: AFP

ਇਸ ਦੌਰੇ ਦੀ ਸ਼ੁਰੂਆਤ ਟੀ-20 ਸੀਰੀਜ਼ ਨਾਲ ਹੋਣੀ ਹੈ ਅਤੇ ਪਹਿਲਾ ਮੈਚ 10 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਦੇ ਲਈ ਟੀਮ ਇੰਡੀਆ ਦੱਖਣੀ ਅਫਰੀਕਾ ਪਹੁੰਚ ਚੁੱਕੀ ਹੈ।

ਟੀਮ ਇੰਡੀਆ ਪਹੁੰਚ ਗਈ

ਹਾਲਾਂਕਿ ਉਪ ਕਪਤਾਨ ਰਵਿੰਦਰ ਜਡੇਜਾ ਅਤੇ ਸ਼ੁਭਮਨ ਗਿੱਲ ਟੀਮ ਨਾਲ ਨਹੀਂ ਪਹੁੰਚੇ ਹਨ। ਕ੍ਰਿਕਬਜ਼ ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ

ਜਡੇਜਾ-ਗਿੱਲ ਨਹੀਂ ਪਹੁੰਚੇ

ਰਿਪੋਰਟ ਮੁਤਾਬਕ ਜਡੇਜਾ ਇਸ ਸਮੇਂ ਯੂਰਪ 'ਚ ਛੁੱਟੀਆਂ ਮਨਾ ਰਹੇ ਹਨ ਅਤੇ ਇਸੇ ਕਾਰਨ ਉਹ ਅਜੇ ਤੱਕ ਦੱਖਣੀ ਅਫਰੀਕਾ ਨਹੀਂ ਪਹੁੰਚੇ ਹਨ। ਉਹ ਯੂਰਪ ਤੋਂ ਸਿੱਧਾ ਦੱਖਣੀ ਅਫਰੀਕਾ ਪਹੁੰਚਣਗੇ।

ਜਡੇਜਾ ਕਿੱਥੇ ਹੈ?

ਟੀਮ ਦੇ ਸਲਾਮੀ ਬੱਲੇਬਾਜ਼ ਗਿੱਲ ਵੀ ਵਿਸ਼ਵ ਕੱਪ ਤੋਂ ਬਾਅਦ ਛੁੱਟੀ 'ਤੇ ਹਨ। ਉਹ ਯੂਕੇ ਵਿੱਚ ਛੁੱਟੀਆਂ ਬਿਤਾ ਰਿਹਾ ਸੀ। ਉਹ ਬ੍ਰਿਟੇਨ ਤੋਂ ਸਿੱਧਾ ਦੱਖਣੀ ਅਫਰੀਕਾ ਪਹੁੰਚਣਗੇ।

ਗਿੱਲ ਕਿਉਂ ਨਹੀਂ ਆਏ?

ਜਡੇਜਾ ਅਤੇ ਗਿੱਲ ਤੋਂ ਇਲਾਵਾ ਦੀਪਕ ਚਾਹਰ ਵੀ ਟੀਮ ਨਾਲ ਦੱਖਣੀ ਅਫਰੀਕਾ ਨਹੀਂ ਗਏ। ਉਨ੍ਹਾਂ ਦੇ ਪਿਤਾ ਦੀ ਸਿਹਤ ਖਰਾਬ ਹੈ ਅਤੇ ਇਸ ਲਈ ਉਹ ਕੁਝ ਦੇਰੀ ਨਾਲ ਦੱਖਣੀ ਅਫਰੀਕਾ ਪਹੁੰਚ ਸਕਦੇ ਹਨ।

ਦੀਪਕ ਵੀ ਨਹੀਂ ਪਹੁੰਚੇ

ਦੀਪਕ ਚਾਹਰ ਨੂੰ ਆਸਟ੍ਰੇਲੀਆ ਖਿਲਾਫ ਖੇਡੀ ਗਈ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ ਮੁਕੇਸ਼ ਕੁਮਾਰ ਦੀ ਜਗ੍ਹਾ 'ਤੇ ਚੁਣਿਆ ਗਿਆ ਸੀ ਪਰ ਪਿਤਾ ਦੀ ਖਰਾਬ ਸਿਹਤ ਕਾਰਨ ਉਹ ਆਖਰੀ ਮੈਚ ਤੋਂ ਪਹਿਲਾਂ ਹੀ ਘਰ ਪਰਤ ਗਏ ਸਨ।

AUS ਸੀਰੀਜ਼ ਛੱਡ ਦਿੱਤੀ ਸੀ

ਇਹ 4 ਭੋਜਨ ਥਾਇਰਾਇਡ ਨੂੰ ਕੰਟਰੋਲ ਕਰਨਗੇ