ਕੋਹਲੀ ਦਾ ਸੈਂਕੜਾ ਦੇਖਣ ਲਈ ਟੁੱਟੇ ਸਾਰੇ ਰਿਕਾਰਡ

23 Oct 2023

TV9 Punjabi

ਵਿਸ਼ਵ ਕੱਪ-2023 ਦਾ 21ਵਾਂ ਮੈਚ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ। ਟੀਮ ਇੰਡੀਆ ਨੇ ਕੀਵੀ ਟੀਮ ਨੂੰ 4 ਵਿਕਟਾਂ ਨਾਲ ਹਰਾਇਆ।

ਟੀਮ ਇੰਡੀਆ ਦੀ ਸ਼ਾਨਦਾਰ ਜਿੱਤ

Credit: AFP/PTI

ਇਸ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਇਹ ਪੰਜਵੀਂ ਜਿੱਤ ਹੈ। ਟੀਮ ਨੇ ਪੰਜ ਮੈਚਾਂ ਵਿੱਚ 10 ਅੰਕ ਬਣਾਏ ਹਨ ਅਤੇ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ।

ਟੀਮ ਇੰਡੀਆ ਸਿਖਰ 'ਤੇ

ਟੀਮ ਇੰਡੀਆ ਦੀ ਨਿਊਜ਼ੀਲੈਂਡ ਖਿਲਾਫ਼ ਜਿੱਤ ਦੇ ਹੀਰੋ ਵਿਰਾਟ ਕੋਹਲੀ ਅਤੇ ਮੁਹੰਮਦ ਸ਼ਮੀ ਰਹੇ। ਕੋਹਲੀ ਨੇ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਦਕਿ ਸ਼ਮੀ ਨੇ 5 ਵਿਕਟਾਂ ਲਈਆਂ।

ਕੋਹਲੀ-ਸ਼ਮੀ ਰਹੇ ਜਿੱਤ ਦੇ ਹੀਰੋ 

ਕੋਹਲੀ ਆਪਣੇ ਕਰੀਅਰ ਦਾ 49ਵਾਂ ਸੈਂਕੜਾ ਲਗਾਉਣ ਤੋਂ ਖੁੰਝ ਗਏ। ਉਨ੍ਹਾਂ ਦੀ ਪਾਰੀ ਦੇ ਬਦੌਲਤ ਹੀ ਟੀਮ ਇੰਡੀਆ 274 ਦੌੜਾਂ ਦਾ ਟੀਚਾ ਹਾਸਲ ਕਰ ਸਕੀ। ਕੋਹਲੀ 48ਵੇਂ ਓਵਰ ਵਿੱਚ ਆਊਟ ਹੋ ਗਏ।

ਕੋਹਲੀ ਸੈਂਕੜੇ ਤੋਂ ਖੁੰਝ ਗਏ

ਵਿਰਾਟ ਕੋਹਲੀ 48ਵੇਂ ਓਵਰ ਦੀ ਚੌਥੀ ਗੇਂਦ 'ਤੇ ਪੈਵੇਲੀਅਨ ਪਰਤ ਗਏ। ਉਹ ਮੈਟ ਹੈਨਰੀ ਦੀ ਗੇਂਦ 'ਤੇ ਆਊਟ ਹੋਏ।

ਹੈਨਰੀ ਨੇ ਵਿਕਟ ਲਈ

ਇਸ ਮੈਚ 'ਚ Viewership ਦੇ ਸਾਰੇ ਰਿਕਾਰਡ ਵੀ ਟੁੱਟ ਗਏ। ਜਦੋਂ ਕੋਹਲੀ ਆਊਟ ਹੋਏ ਤਾਂ 4.3 ਕਰੋੜ ਲੋਕ ਹੌਟਸਟਾਰ 'ਤੇ ਲਾਈਵ ਮੈਚ ਦੇਖ ਰਹੇ ਸਨ।

Viewership ਦੇ ਸਾਰੇ ਰਿਕਾਰਡ ਟੁੱਟੇ

ਕੋਹਲੀ ਪ੍ਰਤੀ ਲੋਕਾਂ ਦਾ ਇਹ ਕ੍ਰੇਜ਼ ਹੈ ਕਿ ਕਰੋੜਾਂ ਲੋਕ ਉਨ੍ਹਾਂ ਦੀ ਪਾਰੀ ਦਾ ਆਨੰਦ ਲੈ ਰਹੇ ਸਨ। ਕੋਹਲੀ ਦੇ ਆਊਟ ਹੁੰਦੇ ਹੀ ਲੋਕਾਂ ਦੇ ਦਿਲ ਦੀ ਧੜਕਣ ਵਧਣ ਲੱਗੀ।

ਕੋਹਲੀ ਲਈ ਕ੍ਰੇਜ਼

ਇਸ ਪਾਰੀ ਨਾਲ ਕੋਹਲੀ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਦੇ ਨਾਂ 354 ਦੌੜਾਂ ਹਨ। ਰੋਹਿਤ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ 311 ਦੌੜਾਂ ਬਣਾਈਆਂ ਹਨ।

ਕੋਹਲੀ ਸਿਖਰ 'ਤੇ 

ਭਾਰਤ 'ਚ ਕਿੱਥੋਂ ਆਈ ਮਿਰਚ, ਕੀ ਹੈ ਇਸ ਦਾ ਪੁਰਾਣਾ ਨਾਮ?