ਅਸ਼ਵਿਨ ਦੀਆਂ 500 ਵਿਕਟਾਂ

16 Feb 2024

TV9 Punjabi

ਰਾਜਕੋਟ ਟੈਸਟ 'ਚ ਇੰਗਲੈਂਡ ਦੇ ਖਿਲਾਫ ਪਹਿਲਾ ਵਿਕਟ ਲੈਂਦੇ ਹੀ ਅਸ਼ਵਿਨ ਨੇ ਇਤਿਹਾਸ ਰੱਚ ਦਿੱਤਾ। ਅਸ਼ਵਿਨ ਦੀਆਂ ਟੈਸਟ ਕ੍ਰਿਕਟ 'ਚ 500 ਵਿਕਟਾਂ ਪੂਰੀਆਂ ਹੋ ਗਈਆ ਹਨ।

ਅਸ਼ਵਿਨ ਨੇ ਰੱਚਿਆ ਇਤਿਹਾਸ

Pic Credit: AFP/PTI/INSTAGRAM

ਅਸ਼ਵਿਨ ਦੇ 500ਵੇਂ ਸ਼ਿਕਾਰ ਇੰਗਲੈਂਡ ਦੇ ਜਾਕ ਕ੍ਰੋਲੀ ਬਣੇ, ਜਿਸ ਦਾ ਕੈਚ ਰਜਤ ਪਾਟੀਦਾਰ ਨੇ ਫੜ੍ਹਿਆ।

ਕ੍ਰੋਲੀ ਬਣੇ ਸ਼ਿਕਾਰ

ਅਨਿਲ ਕੁੰਬਲੇ ਦੇ ਬਾਅਦ ਅਸ਼ਵਿਨ ਦੂਸਰੇ ਗੇਂਦਬਾਜ਼ ਹਨ, ਜਿਨ੍ਹਾਂ ਨੇ ਟੈਸਟ ਕ੍ਰਿਕਟ 'ਚ 500 ਵਿਕੇਟ ਪੂਰੇ ਕਰ ਲਏ ਹਨ। ਅਸ਼ਵਿਨ ਨੇ ਕੁੰਬਲੇ ਤੋਂ 7 ਟੈਸਟ ਮੈਚ ਪਹਿਲਾ ਇਹ ਆਂਕੜਾ ਛੋਹ ਲਿਆ।

ਅਸ਼ਵਿਨ ਨੇ ਕੀਤਾ ਕਮਾਲ

ਅਸ਼ਵਿਨ ਨੇ ਭਲੇ ਹੀ 500 ਵਿਕਟਾਂ ਲੈ ਕੇ ਵੱਡਾ ਕਮਾਲ ਕਰ ਦਿੱਤਾ ਪਰ ਇਸ ਦੇ ਬਾਵਜੂ਼ਦ ਉਹ 2 ਗੇਂਦਬਾਜ਼ਾਂ ਤੋਂ ਪਿੱਛੇ ਰਹਿ ਗਏ।

2 ਗੇਂਦਬਾਜ਼ਾਂ ਤੋਂ ਰਹਿ ਗਏ ਪਿੱਛੇ

ਸਭ ਤੋਂ ਘੱਟ ਗੇਂਦਾਂ 'ਚ 500 ਵਿਕਟਾਂ ਲੈਣ ਦਾ ਰਿਕਾਰਡ ਮੈਕਗ੍ਰਾ ਦੇ ਨਾਮ ਹੈ। ਉੱਥੇ ਹੀ ਸਭ ਤੋਂ ਘੱਟ 87 ਟੈਸਟ ਮੈਚਾਂ 'ਚ 500 ਵਿਕਟਾਂ ਲੈਣ ਦਾ ਰਿਕਾਰਡ ਮੁਰਲੀਧਰਨ ਦੇ ਨਾਮ ਹੈ।

ਮੈਕਗ੍ਰਾ-ਮੁਰਲੀ ਹਨ ਅੱਗੇ

ਅਸ਼ਵਿਨ ਸਭ ਤੋਂ ਘੱਟ ਗੇਂਦਾਂ 'ਚ 500 ਵਿਕੇਟ ਲੈਣ ਵਾਲੇ ਸਪਿਨਰ ਜ਼ਰੂਰ ਬਣ ਗਏ ਹਨ। ਇਸ ਮਾਮਲੇ 'ਚ ਮੁਰਲੀਧਰਨ ਉਨ੍ਹਾਂ ਤੋਂ ਪਿੱਛੇ ਹਨ।

ਅਸ਼ਵਿਨ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ

ਅਸ਼ਵਿਨ ਦਾ ਟੈਸਟ ਕਰਿਅਰ 'ਚ ਡੈਬਿਊ 2011 'ਚ ਹੋਇਆ ਸੀ। ਉਹ ਪਹਿਲੇ ਮੈਚ 'ਚ 9 ਵਿਕਟਾਂ ਲੈ ਕੇ ਜਿੱਤ ਦੇ ਹੀਰੋ ਬਣੇ ਸਨ।

2011 ਤੋਂ ਕੀਤਾ ਸੀ ਡੈਬਿਊ

ਪੰਜਾਬ ਵਿੱਚ ਬੰਦ ਦਾ ਦਿਖਾਈ ਦਿੱਤਾ ਅਸਰ, ਕਈ ਥਾਵਾਂ ‘ਤੇ ਦੁਕਾਨਾਂ ਅਤੇ ਬਾਜ਼ਾਰ ਬੰਦ