ਪੰਜਾਬ ਵਿੱਚ ਬੰਦ ਦਾ ਦਿਖਾਈ ਦਿੱਤਾ ਅਸਰ, ਕਈ ਥਾਵਾਂ ‘ਤੇ ਦੁਕਾਨਾਂ ਅਤੇ ਬਾਜ਼ਾਰ ਬੰਦ

16 Feb 2024

TV9 Punjabi

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ। ਬੰਦ ਤਹਿਤ ਅੱਜ ਲੁਧਿਆਣਾ ਦੀਆਂ ਸਨਅਤਾਂ ਅਤੇ ਆਵਾਜਾਈ ਦੇ ਮੁੱਖ ਸਾਧਨ ਬੱਸਾਂ ਬੰਦ ਰਹੀਆਂ। 

ਭਾਰਤ ਬੰਦ

ਲੁਧਿਆਣਾ ਵਿੱਚ 250 ਦੇ ਕਰੀਬ ਪ੍ਰਾਈਵੇਟ ਬੱਸਾਂ ਅਤੇ 150 ਦੇ ਕਰੀਬ ਸਰਕਾਰੀ ਬੱਸਾਂ ਸਵੇਰ ਤੋਂ 12 ਵਜੇ ਤੱਕ ਬੰਦ ਰਹੀਆਂ। 

ਲੁਧਿਆਣੇ ਦਾ ਹਾਲ

ਪੰਜਾਬ ਬੱਸ ਅਪਰੇਟਰਜ਼ ਯੂਨੀਅਨ ਦੇ ਸਕੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਅਤੇ ਡਰਾਈਵਰਾਂ ਵਿਰੁੱਧ ਜਾਰੀ ਕੀਤੇ ਗਏ ਕਾਨੂੰਨ ਪੂਰੀ ਤਰ੍ਹਾਂ ਗਲਤ ਹਨ। 

ਕਿਸਾਨਾਂ ਦਾ ਸਮਰਥਨ

ਦੂਜੇ ਪਾਸੇ ਫ਼ਰੀਦਕੋਟ ਵਿੱਚ ਵੀ ਬਜ਼ਾਰ ਨੂੰ ਬੰਦ ਰੱਖਿਆ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰਤ ਬੰਦ ਦਾ ਅਸਰ ਦਿਖਾਈ ਦੇ ਰਿਹਾ ਹੈ। ਲੁਧਿਆਣਾ ਵਿੱਚ ਬੰਦ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿੱਚ 700 ਤੋਂ ਵੱਧ ਪੁਲੀਸ ਮੁਲਾਜ਼ਮ ਸੜਕਾਂ ਤੇ ਤਾਇਨਾਤ ਕੀਤੇ ਗਏ ਹਨ।

ਕਈ ਇਲਾਕਿਆਂ 'ਚ ਭਾਰਤ ਬੰਦ ਦਾ ਅਸਰ

ਰਾਜ ਅਤੇ ਰਾਸ਼ਟਰੀ ਰਾਜਮਾਰਗ ਚਾਰ ਘੰਟੇ ਲਈ ਬੰਦ ਰਹੇ। ਪੰਜਾਬ ਵਿੱਚ ਬੰਦ ਨੂੰ ਸਫ਼ਲ ਬਣਾਉਣ ਲਈ ਕੁੱਲ 37 ਯੂਨੀਅਨਾਂ ਦਾ ਸਮਰਥਨ ਹੈ।

ਰਾਜ ਅਤੇ ਰਾਸ਼ਟਰੀ ਰਾਜਮਾਰਗ ਵੀ ਬੰਦ

ਦੇਸ਼ ਦੀ ਰਾਜਧਾਨੀ ‘ਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਵਾਰ ਫਿਰ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਇਸ ਦੇ ਲਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਦਿੱਲੀ ਜਾ ਰਹੇ ਹਨ, ਪਰ ਉਨ੍ਹਾਂ ਨੂੰ ਸਰਹੱਦ ‘ਤੇ ਰੋਕ ਦਿੱਤਾ ਗਿਆ ਹੈ। 

ਕਿਸਾਨ ਦਿੱਲੀ ਵੱਲ ਮਾਰਚ ਕਰਨ ‘ਤੇ ਅੜੇ ਹੋਏ ਹਨ

ਪੁਲਿਸ ਨੇ ਕਿਸਾਨ ਜਥੇਬੰਦੀ ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ, ਜਿਸ ‘ਚ ਕਈ ਲੋਕ ਜ਼ਖਮੀ ਹੋ ਗਏ।

ਪੁਲਿਸ ਨਾਲ ਝੜਪ

ਐਤਵਾਰ ਤੱਕ ਸੰਭੂ ਤੇ ਰਹੇਗੀ ‘ਸ਼ਾਂਤੀ’, ਜਾਣੋਂ ਕਿਸਾਨਾਂ ਦੀ ਮੀਟਿੰਗ ਦੇ ਅਪਡੇਟਸ