ਬੰਗਲਾਦੇਸ਼ ਦੇ ਖਿਲਾਫ਼ ਕੀ ਰੋਹਿਤ ਸੁਧਾਰਣਗੇ ਆਪਣਾ ਰਿਕਾਰਡ?

19 Oct 2023

TV9 Punjabi

ਭਾਰਤੀ ਟੀਮ ਵਿਸ਼ਵ ਕੱਪ 2023 'ਚ ਵਿਸਫੋਟਕ ਅੰਦਾਜ਼ ਨਾਲ ਅੱਗੇ ਵੱਧ ਰਹੀ ਹੈ। ਹੁਣ ਤੱਕ ਭਾਰਤੀ ਟੀਮ ਨੇ ਹਰ ਮੈਚ 'ਚ ਜਿੱਤ ਦਰਜ਼ ਕੀਤੀ ਹੈ।

ਭਾਰਤ ਦੀ ਸ਼ਾਨਦਾਰ ਸ਼ੁਰੂਆਤ

Credit: AFP/PTI/BCB

ਹੁਣ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਦੇ ਨਾਲ ਹੈ ਅਤੇ ਭਾਰਤ ਦੀ ਨਜ਼ਰ ਚੌਥੀ ਜਿੱਤ ਤੇ ਹੋਵੇਗੀ। ਇਹ ਮੁਕਾਬਲਾ 19 ਅਕਤੂਬਰ ਨੂੰ ਖੇਡਿਆ ਜਾਵੇਗਾ।

ਚੌਥੀ ਜਿੱਤ ਦੇ ਨਜ਼ਰ

ਇਸ ਮੁਕਾਬਲੇ 'ਚ ਭਾਰਤੀ ਟੀਮ ਹੀ ਜਿੱਤ ਦੀ ਪ੍ਰਮੁੱਖ ਦਾਵੇਦਾਰ ਹੈ ਕਿਉਂਕਿ ਭਾਰਤ ਨਾ ਸਿਰਫ਼ ਬੰਗਲਾਦੇਸ਼ ਤੋਂ ਜ਼ਿਆਦਾ ਮਜ਼ਬੂਤ ਹੈ, ਬਲਕਿ ਭਾਰਤੀ ਟੀਮ ਪੂਰੀ ਤਰ੍ਹਾਂ ਫੋਰਮ 'ਚ ਵੀ ਹੈ।

ਜਿੱਤ ਦੀ ਦਾਵੇਦਾਰ ਭਾਰਤੀ ਟੀਮ

ਇਸ ਮੁਕਾਬਲੇ 'ਚ ਕਪਤਾਨ ਰੋਹਿਤ ਬੰਗਲਾਦੇਸ਼ ਨੂੰ ਹਰਾਉਣ ਲਈ ਕਾਫੀ ਬੇਤਾਬ ਹੋਣਗੇ ਕਿਉਂਕਿ ਬੰਗਲਾਦੇਸ਼ ਦੇ ਖਿਲਾਫ਼ ਉਨ੍ਹਾਂ ਦਾ ਕਪਤਾਨੀ ਦਾ ਰਿਕਾਰਡ ਕਾਫੀ ਖਰਾਬ ਹੈ।

ਚੰਗਾ ਨਹੀਂ ਰੋਹਿਤ ਦਾ ਰਿਕਾਰਡ

ਬਾਂਗਲਾਦੇਸ਼ ਦੇ ਖਿਲਾਫ਼ ਰੋਹਿਤ ਨੇ 5 ਵਨਡੇ ਮੈਚਾਂ 'ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ ਅਤੇ ਇਨ੍ਹਾਂ ਚੋਂ ਸਿਰਫ਼ ਦੋ 'ਚ ਹੀ ਜਿੱਤ ਮਿਲੀ ਹੈ, ਜਦਕਿ 3 ਮੈਚਾਂ 'ਚ ਹਾਰ ਮਿਲੀ ਹੈ।

ਸਿਰਫ਼ ਦੋ ਮੈਚਾਂ 'ਚ ਜਿੱਤ

ਇਨਾਂ ਹੀ ਨਹੀਂ, ਜੇਕਰ ਫੁਲ ਟਾਈਮ ਕਪਤਾਨੀ ਦੀ ਗੱਲ ਕਰੀਏ ਤਾਂ ਇਸ ਮਾਮਲੇ ਚ ਬੰਗਲਾਦੇਸ਼ ਦੇ ਖਿਲਾਫ ਉਹ ਸਭ ਤੋਂ ਖਰਾਬ ਭਾਰਤੀ ਕਪਤਾਨ ਹਨ। ਰੈਗੂਲਰ ਕਪਤਾਨ ਬਣਨ ਤੋਂ ਬਾਅਦ ਉਹ 3 ਮੈਚ ਖੇਡੇ ਅਤੇ ਤਿੰਨੋਂ ਹੀ ਹਾਰੇ ਹਨ।

ਸਭ ਤੋਂ ਖਰਾਬ ਕਪਤਾਨ

ਰੋਹਿਤ ਤੋਂ ਇਲਾਵਾ ਐੱਮਐੱਸ ਧੋਨੀ ਇਕੱਲੇ ਅਜਿਹੇ ਕਪਤਾਨ ਹਨ, ਜਿਨ੍ਹਾਂ ਦੀ ਅਗਵਾਈ 'ਚ ਭਾਰਤ ਨੇ ਬੰਗਲਾਦੇਸ਼ ਖਿਲਾਫ 3 ਮੈਚ ਹਾਰੇ ਹਨ, ਪਰ ਉਨ੍ਹਾਂ ਦੀ ਕਪਤਾਨੀ 'ਚ ਭਾਰਤ ਨੇ ਜ਼ਿਆਦਾ ਮੈਚ ਜਿੱਤੇ ਹਨ।

ਧੋਨੀ ਨੂੰ ਵੀ ਮਿਲੀ ਹਾਰ

ਉਹ ਇਜ਼ਰਾਈਲੀ ਜਾਨਵਰ ਜਿਸ ਨੇ ਯੁੱਧ ਦੌਰਾਨ 200 ਲੋਕਾਂ ਦੀ ਜਾਨ ਬਚਾਈ