ਰੋਹਿਤ ਸ਼ਰਮਾ ਨੇ ਬਣਾਇਆ ਵੱਡਾ ਰਿਕਾਰਡ

19 Nov 2023

TV9 Punjabi

ਟੀਮ ਇੰਡੀਆ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਸਟ੍ਰੇਲੀਆ ਖਿਲਾਫ ਵਨਡੇ ਵਿਸ਼ਵ ਕੱਪ ਦਾ ਫਾਈਨਲ ਖੇਡ ਰਹੀ ਹੈ। ਟੀਮ ਇੰਡੀਆ ਤੀਜੀ ਵਾਰ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ।

ਫਾਈਨਲ 'ਚ ਟੀਮ ਇੰਡੀਆ

Pic Credit: AFP/PTI

ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਟਾਸ ਨਹੀਂ ਜਿੱਤ ਸਕੇ ਪਰ ਟੀਮ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ।

ਭਾਰਤ ਦੀ ਬੱਲੇਬਾਜ਼ੀ

ਇਸ ਮੈਚ 'ਚ ਰੋਹਿਤ ਨੇ ਵੈਸਟਇੰਡੀਜ਼ ਦੇ ਤੂਫਾਨੀ ਬੱਲੇਬਾਜ਼ ਕ੍ਰਿਸ ਗੇਲ ਨੂੰ ਪਿੱਛੇ ਛੱਡ ਦਿੱਤਾ ਹੈ। ਰੋਹਿਤ ਨੇ ਛੱਕੇ ਮਾਰਨ ਦੇ ਮਾਮਲੇ 'ਚ ਗੇਲ ਨੂੰ ਪਛਾੜ ਦਿੱਤਾ ਹੈ।

ਗੇਲ ਨੂੰ ਪਿੱਛੇ ਛੱਡ ਦਿੱਤਾ

ਰੋਹਿਤ ਨੇ ਆਸਟ੍ਰੇਲੀਆ ਦੇ ਖਿਲਾਫ ਆਪਣਾ 86ਵਾਂ ਛੱਕਾ ਲਗਾਇਆ ਅਤੇ ਇਸ ਦੇ ਨਾਲ ਹੀ ਉਹ ਵਨਡੇ 'ਚ ਕਿਸੇ ਇੱਕ ਟੀਮ ਖਿਲਾਫ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ।

ਇਹ ਰਿਕਾਰਡ ਹੈ

ਇਸ ਤੋਂ ਪਹਿਲਾਂ ਇਹ ਰਿਕਾਰਡ ਗੇਲ ਦੇ ਨਾਂ ਸੀ ਜਿਨ੍ਹਾਂ ਨੇ ਇੰਗਲੈਂਡ ਖਿਲਾਫ 85 ਛੱਕੇ ਲਗਾਏ ਸਨ। ਹੁਣ ਰੋਹਿਤ ਉਸ ਤੋਂ ਅੱਗੇ ਨਿਕਲ ਗਏ।

ਗੇਲ ਦੇ 85 ਛੱਕੇ

ਰੋਹਿਤ ਨੇ ਆਸਟ੍ਰੇਲੀਆ ਖਿਲਾਫ ਫਾਈਨਲ 'ਚ ਟੀਮ ਇੰਡੀਆ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਸੀ ਪਰ ਉਹ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ। ਰੋਹਿਤ 47 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੇ ਆਪਣੀ ਪਾਰੀ ਵਿੱਚ ਤਿੰਨ ਛੱਕੇ ਜੜੇ।

ਅਰਧ ਸੈਂਕੜਾ ਖੁੰਝ ਗਿਆ

ਰੋਹਿਤ ਨੇ ਇਸ ਵਿਸ਼ਵ ਕੱਪ 'ਚ 11 ਮੈਚਾਂ 'ਚ ਕੁੱਲ 597 ਦੌੜਾਂ ਬਣਾਈਆਂ, ਜਿਸ 'ਚੋਂ  ਉਨ੍ਹਾਂ ਨੇ ਤਿੰਨ ਮੈਚਾਂ 'ਚ ਅਰਧ ਸੈਂਕੜਾ ਅਤੇ ਇਕ 'ਚ ਸੈਂਕੜਾ ਲਗਾਇਆ।

ਵਿਸ਼ਵ ਕੱਪ 'ਚ ਰੋਹਿਤ

ਅੱਖਾਂ ਦੇ Dark Circles ਦੂਰ ਕਰੇਗੀ ਇਹ ਸਬਜ਼ੀ