17 April 2024
TV9 Punjabi
Author: Isha
ਦੇਸ਼ ਦੇ ਕਈ ਇਲਾਕਿਆਂ 'ਚ ਇਸ ਸਮੇਂ ਬਹੁਤ ਗਰਮੀ ਹੈ। ਗਰਮੀ ਕਾਰਨ ਕਈ ਬਿਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ।
ਗਰਮੀ ਦੇ ਮੌਸਮ 'ਚ ਪੇਟ ਖਰਾਬ, ਉਲਟੀ ਅਤੇ ਦਸਤ ਦੀ ਸਮੱਸਿਆ ਕਾਫੀ ਵਧ ਜਾਂਦੀ ਹੈ। ਇਹ Food Poisoning ਦੇ ਕਾਰਨ ਹੁੰਦਾ ਹੈ.
ਇਸ ਗਰਮੀ ਦੇ ਮੌਸਮ ਵਿੱਚ ਟਾਈਫਾਈਡ ਦੇ ਕਈ ਮਾਮਲੇ ਵੀ ਸਾਹਮਣੇ ਆਉਂਦੇ ਹਨ। ਖਾਸ ਤੌਰ 'ਤੇ ਬੱਚਿਆਂ ਵਿੱਚ ਜ਼ਿਆਦਾ ਮਾਮਲੇ ਦੇਖਣ ਨੂੰ ਮਿਲਦੇ ਹਨ।
ਗਰਮੀਆਂ ਵਿੱਚ ਹੀਟ ਸਟ੍ਰੋਕ ਦੀ ਸਮੱਸਿਆ ਹੁੰਦੀ ਹੈ। ਇਹ ਇੱਕ ਖ਼ਤਰਨਾਕ ਸਥਿਤੀ ਹੈ ਜਿਸ ਵਿੱਚ ਜਾਨ ਨੂੰ ਖਤਰਾ ਹੋ ਸਕਦਾ ਹੈ।
ਗਰਮੀਆਂ ਵਿੱਚ ਗਰਮੀ ਦੀ ਲਹਿਰ ਅੱਖਾਂ 'ਚ ਸੰਕਰਮਿਤ ਦਾ ਕਾਰਨ ਬਣ ਸਕਦੀ ਹੈ। ਤੇਜ਼ ਧੁੱਪ ਕਾਰਨ ਅੱਖਾਂ ਦਾ ਕੋਰਨੀਆ ਖਰਾਬ ਹੋ ਸਕਦਾ ਹੈ।
ਗਰਮੀਆਂ ਦੇ ਇਸ ਮੌਸਮ ਵਿੱਚ ਸਕਿਨ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਗਰਮੀਆਂ ਵਿੱਚ ਸਕਿਨ ਦੇ ਪਿਗਮੈਂਟੇਸ਼ਨ ਦਾ ਵੀ ਖਤਰਾ ਰਹਿੰਦਾ ਹੈ।
ਗਰਮੀਆਂ ਦੇ ਇਸ ਮੌਸਮ ਵਿੱਚ ਆਪਣੀ ਖੁਰਾਕ ਦਾ ਧਿਆਨ ਰੱਖੋ। ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਹਰ 2 ਘੰਟੇ ਬਾਅਦ ਪਾਣੀ ਪੀਂਦੇ ਰਹੋ। ਬਾਹਰ ਦਾ ਖਾਣਾ ਨਾ ਖਾਓ।