ਇਸ ਗੀਤ ਨੇ ਕੱਪੜਾ ਫੈਕਟਰੀ 'ਚ ਕੰਮ ਕਰਨ ਵਾਲੇ ਅਮਰ ਸਿੰਘ ਨੂੰ ਬਣਾ ਦਿੱਤਾ 'ਚਮਕੀਲਾ'

17  April 2024

TV9 Punjabi

Author: Isha

ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਕਤਲ ਨੂੰ ਅੱਜ 36 ਸਾਲ ਹੋ ਗਏ ਹਨ। 8 ਮਾਰਚ 1988 ਨੂੰ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਅਮਰ ਸਿੰਘ ਚਮਕੀਲਾ

ਉਸ ਸਮੇਂ ਚਮਕੀਲਾ ਆਪਣੀ ਪਤਨੀ ਅਤੇ ਪੂਰੀ ਟੀਮ ਸਮੇਤ ਫਿਲੌਰ ਨੇੜੇ ਪਿੰਡ ਮਹਾਸਮਪੁਰ ਆਏ ਹੋਏ ਸੀ। ਉਨ੍ਹਾਂ ਨੇ ਉੱਥੇ ਅਖਾੜਾ ਲਾਉਣਾ ਸੀ।

ਚਮਕੀਲਾ

ਦੁਪਹਿਰ 1.30 ਵਜੇ ਜਿਵੇਂ ਹੀ ਉਹ ਆਪਣੀ ਪਤਨੀ ਅਮਰਜੋਤ ਨਾਲ ਮਰਸਡੀਜ਼ ਕਾਰ ਤੋਂ ਹੇਠਾਂ ਉਤਰੇ ਤਾਂ ਤਿੰਨ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਤਾਬੜਤੋੜ ਫਾਇਰਿੰਗ

ਇਸ ਕਾਰਨ ਅਮਰਜੋਤ ਕੌਰ, ਫਿਰ ਚਮਕੀਲਾ ਅਤੇ ਉਨ੍ਹਾਂ ਦੇ ਦੋ ਸਾਥੀਆਂ ਦੀ ਉਸੇ ਸਮੇਂ ਮੌਤ ਹੋ ਗਈ।

ਅਮਰਜੋਤ ਕੌਰ

ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਮਸ਼ਹੂਰ ਗਾਇਕ ਦਾ ਕਤਲ ਕਿਸ ਨੇ ਕੀਤਾ। ਨਾ ਹੀ ਇਨ੍ਹਾਂ ਤਿੰਨਾਂ ਸ਼ੂਟਰਾਂ ਬਾਰੇ ਕੁਝ ਪਤਾ ਲੱਗਾ ਹੈ।

ਫੇਮਸ ਸਿੰਗਰ

ਦੱਸ ਦੇਈਏ ਕਿ ਅਮਰ ਸਿੰਘ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸੀ। ਉਨ੍ਹਾਂ ਦਾ ਅਸਲੀ ਨਾਂ ਧਨੀ ਰਾਮ ਸੀ।

ਕਪੜਾ ਫੈਕਟਰੀ 

ਜਦੋਂ ਧਨੀ ਰਾਮ ਦੇ ਗੁਰੂ ਅਤੇ ਪ੍ਰਸਿੱਧ ਗਾਇਕ ਸੁਰਿੰਦਰ ਸਿੰਘ ਸ਼ਿੰਦਾ ਨੇ 1977 ਵਿੱਚ ਉਨ੍ਹਾਂ ਦਾ ਲਿਖਿਆ ਗੀਤ ‘ਮੈਂ ਡਿਗੀ ਤਿਲਕ ਕੇ’ ਗਾਇਆ ਤਾਂ ਉਹ ਰਾਤੋ-ਰਾਤ ਹੋਰ ਮਸ਼ਹੂਰ ਹੋ ਗਏ।

ਸੁਰਿੰਦਰ ਸਿੰਘ ਸ਼ਿੰਦਾ

ਇਸ ਤੋਂ ਬਾਅਦ ਹੀ ਸੁਰਿੰਦਰ ਸ਼ਿੰਦਾ ਨੇ ਧਨੀ ਰਾਮ ਦਾ ਨਾਂ ਅਮਰ ਸਿੰਘ ਚਮਕੀਲਾ ਰੱਖਿਆ। ਚਮਕੀਲਾ ਦਾ ਅਰਥ ਪੰਜਾਬੀ ਵਿੱਚ ਚਮਕਦਾ ਤਾਰਾ ਹੈ।

ਚਮਕਦਾ ਤਾਰਾ

ਟੈਨਿੰਗ ਨੂੰ ਦੂਰ ਕਰਨ ਲਈ ਇਹ ਉਪਾਅ ਨਾ ਅਜ਼ਮਾਓ, ਹੋ ਜਾਵੇਗਾ ਸਕਿਨ ਨੂੰ ਨੁਕਸਾਨ