10-10- 2025
TV9 Punjabi
Author: Sandeep Singh
ਕਰਜ਼ਾ ਦੇਣ ਤੋਂ ਪਹਿਲਾਂ, ਬੈਂਕ ਇੱਕ ਪ੍ਰੋਸੈਸਿੰਗ ਫੀਸ ਲੈਂਦੇ ਹਨ, ਜੋ ਆਮ ਤੌਰ 'ਤੇ 0.5 ਤੋਂ 3.93% ਤੱਕ ਹੁੰਦੀ ਹੈ। ਇਹ ਫੀਸ ਪੂਰੀ ਤਰ੍ਹਾਂ ਵਾਪਸੀਯੋਗ ਨਹੀਂ ਹੈ। ਇਸ ਦਾ ਮਤਲਬ ਹੈ ਕਿ ਜੇਕਰ ਲੋਨ ਮਨਜ਼ੂਰ ਨਹੀਂ ਹੁੰਦਾ, ਤਾਂ ਪੈਸੇ ਵਾਪਸ ਨਹੀਂ ਕੀਤੇ ਜਾਣਗੇ।
ਜੇਕਰ ਤੁਸੀਂ ਸੋਚ ਰਹੇ ਹੋ ਕਿ ਲੋਨ ਜਲਦੀ ਦੇਣਾ ਹੈ ਤਾਂ ਧਿਆਨ ਦਿਓ, ਕਈ ਬੈਂਕ ਅਤੇ ਐਨਬੀਐਫਸੀ ਪ੍ਰੀਪੇਮੇਂਟ ਜਾਂ ਫੋਰ ਕਲੋਜ਼ਰ ਚਾਰਜ਼ ਲਗਦੇ ਹਨ, ਜੋ 2 ਪਰਸੇਂਟ ਤੋਂ ਲੈ ਕੇ 5 ਪਰਸੇਂਟ ਤੱਕ ਹੋ ਸਕਦੇ ਹਨ।
EMI ਸਮੇਂ ਤੇ ਨਾ ਦੇਣ ਤੇ ਬੈਂਕ ਜੁਰਮਾਨਾ ਲੱਗਾਉਂਦੇ ਹਨ। ਜੋ ਆਮ ਤੌਰ ਤੇ ਇੱਕ ਤੋਂ ਦੋ ਪ੍ਰਤੀਸ਼ਤ ਤੱਕ ਹੋ ਸਕਦਾ ਹੈ। ਵਾਰ-ਵਾਰ ਲੇਟ ਹੋਣ ਨਾਲ ਤੁਹਾਡਾ ਕ੍ਰੇਡਿਟ ਸਕੋਰ ਵੀ ਖਰਾਬ ਹੁੰਦਾ ਹੈ। ਜਿਸ ਨਾਲ ਅਗਲਾ ਲੋਨ ਲੈਣਾ ਮੁਸ਼ਕਲ ਹੋ ਜਾਂਦਾ ਹੈ।
ਕਈ ਬੈਂਕ ਲੋਨ ਦੇ ਨਾਲ ਬੀਮਾ ਦੇ ਦਿੰਦੇ ਹਨ। ਇਹ ਬੀਮਾ ਤੁਹਾਡੀ ਸੁਰੱਖਿਆ ਲਈ ਹੁੰਦਾ ਹੈ। ਪਰ ਇਸ ਦੇ ਨਾਲ ਬੈਂਕ ਤੁਹਾਡੇ ਤੋਂ ਐਕਸਟ੍ਰਾ ਚਾਰਜ਼ ਵੀ ਕਰਦਾ ਹੈ। ਪਰ ਇਹ ਤੁਹਾਡੇ ਤੇ ਹੁੰਦਾ ਹੈ ਕਿ ਤੁਸੀਂ ਇਹ ਬੀਮਾ ਲੈਣਾ ਹੈ ਜਾਂ ਨਹੀਂ ।
ਅ
ਲੋਨ ਦੇ ਸਮਝੌਤੇ 'ਤੇ ਸਟੈਂਪ ਡਿਊਟੀ ਦੀ ਲੋੜ ਹੁੰਦੀ ਹੈ। ਇਹ ਰਕਮ ਰਾਜ ਦੇ ਨਿਯਮਾਂ ਦੇ ਆਧਾਰ 'ਤੇ ਵੱਖ-ਵੱਖ ਹੁੰਦੀ ਹੈ। ਇਹ ਇੱਕ ਛੋਟਾ ਪਰ ਜ਼ਰੂਰੀ ਚਾਰਜ ਹੈ ਜੋ ਦਸਤਾਵੇਜ਼ ਨੂੰ ਕਾਨੂੰਨੀ ਪ੍ਰਭਾਵ ਦਿੰਦਾ ਹੈ।
ਅ
ਜੇਕਰ ਤੁਹਾਡੀ ਸੈਲਰੀ ਤਾਰੀਖ਼ ਬਦਲਦੀ ਹੈ ਤਾਂ ਬੈਂਕ ਤੋਂ EMI ਦੀ ਤਾਰੀਖ ਬਦਲਾਓ। ਇਸ ਨਾਲ ਲੇਟ ਪੇਮੈਂਟ ਦੀ ਸਮੱਸਿਆ ਨਹੀਂ ਹੋਵੇਗੀ। ਜਿਸ ਨਾਲ ਤੁਹਾਡਾ ਕ੍ਰੇਡਿਟ ਸਕੋਰ ਸਹੀਂ ਰਹੇਗਾ।