25 ਸਾਲ ਬਾਅਦ ਦੇਖਣ ਨੂੰ ਮਿਲੇਗਾ ਅਜਿਹਾ ਦਿਨ

19 Oct 2023

TV9 Punjabi

ਵਿਸ਼ਵ ਕੱਪ 2023 'ਚ ਭਾਰਤ ਦੇ ਸਾਹਮਣੇ ਬੰਗਲਾਦੇਸ਼ ਦੀ ਚਣੌਤੀ ਹੈ। ਇਹ ਮੁਕਾਬਲਾ ਪੁਣੇ 'ਚ ਖੇਡਿਆ ਜਾਵੇਗਾ।

ਭਾਰਤ ਦੇ ਸਾਹਮਣੇ ਬੰਗਲਾਦੇਸ਼

Credit: AFP/PTI/BCB

ਦੋਵੇਂ ਹੀ ਟੀਮਾਂ ਦੇ ਨਜ਼ਰੀਏ ਨਾਲ ਪੁਣੇ ਦਾ ਮੈਚ ਇਤਿਹਾਸਿਕ ਰਹਿਣ ਵਾਲਾ ਹੈ ਕਿਉਂਕਿ ਇਸ ਦੁਆਰਾ 25 ਸਾਲ ਬਾਅਦ ਕੁੱਝ ਦੇਖਣ ਨੂੰ ਮਿਲੇਗਾ।

25 ਸਾਲ ਬਾਅਦ ਕੀ ਦਿਖੇਗਾ?

ਹੁਣ ਤੁਸੀ ਸੋਚ ਰਹੇ ਹੋਵੋਗੇ ਕਿ 25 ਸਾਲ ਬਾਅਦ ਅਜਿਹਾ ਕੀ ਦਿਖੇਗਾ? ਤਾਂ ਦੱਸ ਦਈਏ ਕਿ ਇਸਦੀਆਂ ਤਾਰਾਂ ਭਾਰਤੀ ਜ਼ਮੀਨ ਤੇ ਹੋਣ ਵਾਲੇ ਭਾਰਤੀ ਟੀਮ ਅਤੇ ਬੰਗਲਾਦੇਸ਼ ਮੈਚ ਨਾਲ ਜੁੜੀਆਂ ਹਨ।

IND vs BAN ਮੈਚ ਨਾਲ ਜੁੜੀਆਂ ਹਨ ਤਾਰਾਂ

ਦਰਅਸਲ, 25 ਸਾਲ ਬਾਅਦ ਪਹਿਲੀ ਵਾਰ ਬੰਗਲਾਦੇਸ਼ ਦੀ ਟੀਮ ਭਾਰਤ 'ਚ ਭਾਰਤ ਦੇ ਖਿਲਾਫ਼ ਮੈਚ ਖੇਡਦੀ ਹੋਈ ਦਿਖਾਈ ਦੇਵੇਗੀ।

25 ਸਾਲ ਬਾਅਦ ਦਿਖੇਗਾ ਅਜਿਹਾ

ਕ੍ਰਿਕਟ ਦੇ ਵਨਡੇ ਫਾਰਮੈਟ 'ਚ ਆਖਰੀ ਵਾਰ ਦੋਵੇਂ ਟੀਮਾਂ 1998 ਵਿੱਚ ਭਾਰਤੀ ਧਰਤੀ 'ਤੇ ਆਹਮੋ-ਸਾਹਮਣੇ ਹੋਈਆਂ ਸਨ। ਉਸ ਸਮੇਂ ਭਾਰਤ ਨੇ ਮੁੰਬਈ ਦੇ ਵਾਨਖੇੜੇ ਮੈਦਾਨ 'ਤੇ ਖੇਡਿਆ ਗਿਆ ਮੈਚ 5 ਵਿਕਟਾਂ ਨਾਲ ਜਿੱਤ ਲਿਆ ਸੀ।

1998 'ਚ ਹੋਇਆ ਸੀ ਆਖਿਰੀ ਮੈਚ

ਕੁੱਲ ਮਿਲਾ ਕੇ ਵਨਡੇ ਕ੍ਰਿਕਟ 'ਚ ਦੋਵਾਂ ਟੀਮਾਂ ਦਾ ਇਹ 41ਵਾਂ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਖੇਡੇ ਗਏ 40 ਵਨਡੇ ਮੈਚਾਂ 'ਚੋਂ ਭਾਰਤ ਨੇ 31 ਅਤੇ ਬੰਗਲਾਦੇਸ਼ ਨੇ 8 ਜਿੱਤੇ ਹਨ। ਸਿਰਫ਼ ਇੱਕ ਮੈਚ ਦਾ ਕੋਈ ਨਤੀਜ਼ਾ ਨਹੀਂ ਨਿਕਲ ਪਾਇਆ ਸੀ।

ਭਾਰਤ ਦਾ ਸ਼ਾਨਦਾਰ ਰਿਕਾਰਡ

ਹਾਲਾਂਕਿ, ਪਿਛਲੇ 12 ਮਹੀਨਿਆਂ ਵਿੱਚ, ਬੰਗਲਾਦੇਸ਼ ਦਾ ਹੱਥ ਉੱਪਰ ਰਿਹਾ ਹੈ। ਇਸ ਦੌਰਾਨ ਬੰਗਲਾਦੇਸ਼ ਨੇ ਖੇਡੇ ਗਏ 4 'ਚੋਂ 3 ਵਨਡੇ ਜਿੱਤੇ ਹਨ। 

BAN ਪਿਛਲੇ 12 ਮਹੀਨਿਆਂ ਵਿੱਚ ਅੱਗੇ 

Fill in some text

ਬੰਗਲਾਦੇਸ਼ ਦੇ ਖਿਲਾਫ਼ ਕੀ ਰੋਹਿਤ ਸੁਧਾਰਣਗੇ ਆਪਣਾ ਰਿਕਾਰਡ?