ਛੱਕੇ ਮਾਰਨ ਲਈ ਕੀ ਖਾਂਦੇ ਪਏ ਪਾਕਿਸਤਾਨੀ ਖਿਡਾਰੀ?

23 Oct 2023

TV9 Punjabi

ਵਿਸ਼ਵ ਕੱਪ 2023 'ਚ ਪਾਕਿਸਤਾਨ ਦੀ ਸਥਿਤੀ ਚੰਗੀ ਨਹੀਂ ਦਿਖਾਈ ਦੇ ਰਹੀ। ਟੀਮ ਸ਼ੁਰੂਆਤੀ 4 ਮੈਚਾਂ 'ਚੋਂ 2 ਹਾਰ ਗਈ ਹੈ।

ਪਾਕਿਸਤਾਨੀ ਦੀ ਸਥਿਤੀ ਖਰਾਬ

Credit: AFP/PTI

ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਪਿੱਛੇ ਕਾਰਨ ਉਨ੍ਹਾਂ ਦੇ ਕਈ ਖਿਡਾਰੀਆਂ ਦੀ ਖਰਾਬ ਫੋਰਮ ਹੈ।

ਉਮੀਦਾਂ ਤੇ ਖਰੇ ਨਹੀਂ ਉਤਰੇ

ਪਾਕਿਸਤਾਨੀ ਟੀਮ ਦੇ ਮੇਨ ਬੱਲੇਬਾਜ ਵੱਡੇ ਸ਼ਾਟ ਉਮੀਦ ਮੁਤਾਬਕ ਨਹੀਂ ਮਾਰ ਪਾ ਰਹੇ।

ਵੱਡੇ ਸ਼ਾਟ ਮਾਰਨ 'ਚ ਅਸਫਲ

ਇਮਾਮ ਨੇ ਦੱਸੀ ਇਹ ਗੱਲ

ਵੱਡੇ ਸ਼ਾਟ ਦਾ ਮਤਲਬ ਛੱਕੇ ਹੈ, ਜਿਸ ਨੂੰ ਲੈ ਕੇ ਇਮਾਮ ਉਲ ਹੱਕ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਖਾਣੇ 'ਚ ਬਦਲਾ ਬਾਰੇ ਦੱਸਿਆ।

ਇਮਾਮ ਨੇ ਦੱਸਿਆ ਕਿ ਟੀਮ ਨੇ ਕਾਰਬੋਹਾਈਡਰੇਟ ਘੱਟ ਅਤੇ ਜ਼ਿਆਦਾ ਪ੍ਰਟੀਨ ਖਾਣਾ ਸ਼ੁਰੂ ਕਰ ਦਿੱਤਾ ਹੈ, ਤਾਂ ਕਿ ਉਹ ਜ਼ਿਆਦਾ ਛੱਕੇ ਲਗਾ ਸਕਣ।

ਪ੍ਰਟੀਨ ਖਾਣ 'ਤੇ ਜ਼ੋਰ

ਵਿਸ਼ਵ ਕੱਪ 2023 'ਚ ਪਾਕਿਸਤਾਨ ਨੇ ਹੁਣ ਤੱਕ ਖੇਡੇ ਗਏ 4 ਮੈਚਾਂ 'ਚ ਸਿਰਫ 15 ਛੱਕੇ ਲਗਾਏ ਹਨ ਜੋ ਕਿ ਦੂਸਰੀਆਂ ਟੀਮਾਂ ਦੇ ਮੁਕਾਬਲੇ ਕਾਫੀ ਘੱਟ ਹੈ।

4 ਮੈਚ 15 ਛੱਕੇ

ਵੱਡੀ ਗੱਲ ਇਹ ਹੈ ਕਿ ਇਮਾਮ ਨੇ ਪ੍ਰੋਟੀਨ ਦੀ ਮਾਤਰਾ ਵਧਾਉਣ ਦੀ ਗੱਲ ਕੀਤੀ ਹੈ, ਉਨ੍ਹਾਂ ਨੇ ਪਹਿਲੇ 4 ਮੈਚਾਂ ਚ ਕੋਈ ਛੱਕਾ ਨਹੀਂ ਲਗਾਇਆ ਹੈ।

ਇਮਾਮ ਨੇ ਨਹੀਂ ਲਗਾਇਆ ਛੱਕਾ