ਮੁਸਲਮਾਨ ਕਾਰੀਗਰ ਨੇ ਤਿਆਰ ਕੀਤਾ ਰਾਵਣ , ਰਿਮੋਟ ਨਾਲ ਸਾੜਿਆ ਜਾਵੇਗਾ ਪੁਤਲਾ
23 Oct 2023
TV9 Punjabi
ਬੁਰਾਈ 'ਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਣ ਵਾਲਾ ਦੁਸ਼ਹਿਰੇ ਦਾ ਤਿਉਹਾਰ ਰਾਸ਼ਟਰੀ ਏਕਤਾ ਦਾ ਪ੍ਰਤੀਕ ਵੀ ਬਣਦਾ ਜਾ ਰਿਹਾ ਹੈ। ਝਾਰਖੰਡ ਵਿੱਚ ਰਾਵਣ ਦੇ ਪੁਤਲੇ ਮੁਸਲਿਮ ਕਾਰੀਗਰ ਬਣਾ ਰਹੇ ਹਨ ।
ਕੌਮੀ ਏਕਤਾ ਦਾ ਪ੍ਰਤੀਕ
ਦੁਸ਼ਹਿਰੇ 'ਤੇ ਬਿਹਾਰ ਤੋਂ ਆਏ ਇਹ ਕਲਾਕਾਰ ਝਾਰਖੰਡ 'ਚ ਰਾਵਣ ਦੇ ਪੁਤਲੇ ਬਣਾ ਰਹੇ ਹਨ। ਇਹ ਸਾਰੇ ਪੁਤਲੇ ਹਾਈ-ਟੈਕ ਹਨ। ਇਨ੍ਹਾਂ ਨੂੰ ਰਿਮੋਟ ਦਬਾ ਕੇ ਜਲਾਈਆ ਜਾਵੇਗਾ।
ਹਾਈਟੈਕ ਰਾਵਣ
ਬਿਹਾਰੀ ਕਲਾਕਾਰ ਇੱਥੇ ਕਰੀਬ ਦੋ ਦਹਾਕਿਆਂ ਤੋਂ ਰਾਵਣ ਦੇ ਪੁਤਲੇ ਬਣਾ ਰਹੇ ਹਨ। ਇਸ ਵਾਰ ਪੁਤਲੇ ਦਾ ਰਿਮੋਟ ਦਬਾਉਂਦੇ ਹੀ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਫੂਕਣਗੇ।
20 ਸਾਲਾਂ ਤੋਂ ਬਣਾ ਰਹੇ ਪੁਤਲੇ
ਰਾਂਚੀ ਵਿੱਚ ਆਜ਼ਾਦੀ ਤੋਂ ਬਾਅਦ ਪੰਜਾਬੀ-ਹਿੰਦੂ ਭਾਈਚਾਰੇ ਵੱਲੋਂ 1948 ਤੋਂ ਲਗਾਤਾਰ ਮੋਰਾਬਾਦੀ ਮੈਦਾਨ ਵਿੱਚ ਰਾਵਣ ਦਹਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
1948 ਤੋਂ ਰਾਵਣ ਦਹਨ
ਰਾਵਣ ਦਹਨ ਪਿਛਲੇ 70 ਸਾਲਾਂ ਤੋਂ ਮੋਰਾਬਾਦੀ ਵਿੱਚ ਹੋ ਰਿਹਾ ਹੈ। ਇਸ ਵਾਰ ਰਾਵਣ ਦਾ ਪੁਤਲਾ 70 ਫੁੱਟ ਉੱਚਾ ਹੈ। ਇੱਥੇ 65 ਫੁੱਟ ਉੱਚੇ ਕੁੰਭਕਰਨ ਅਤੇ 60 ਫੁੱਟ ਉੱਚੇ ਮੇਘਨਾਥ ਦੇ ਪੁਤਲੇ ਹਨ।
70 ਫੁੱਟ ਰਾਵਣ
ਪ੍ਰਬੰਧਕਾਂ ਅਨੁਸਾਰ ਇਸ ਵਾਰ ਰਾਮ ਜੀ ਰਾਵਣ ਨੂੰ ਸਾੜਨ ਲਈ ਤੀਰ ਨਹੀਂ ਚਲਾਉਣਗੇ, ਸਗੋਂ ਇੱਕ ਬਟਨ ਦਬਾ ਕੇ ਪੁਤਲਾ ਫੂਕਣਗੇ।
ਰਾਵਣ ਨੂੰ ਤੀਰ ਨਾਲ ਨਹੀਂ, ਬਟਨ ਨਾਲ ਸਾੜਿਆ ਜਾਵੇਗਾ
ਇਸ ਵਾਰ ਰਾਵਣ ਦਹਨ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਮੁੱਖ ਮੰਤਰੀ ਹੇਮੰਤ ਸੋਰੇਨ ਹੋਣਗੇ। ਰਾਵਣ ਦਹਨ ਵੀ ਉਨ੍ਹਾਂ ਹੱਥੀਂ ਹੀ ਹੋਵੇਗਾ।
ਸੀ.ਐਮ ਮੁੱਖ ਮਹਿਮਾਨ ਹੋਣਗੇ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਵਟਸਐਪ ਦੇ ਪੰਜ ਨਵੇਂ ਫੀਚਰ, ਤੁਹਾਨੂੰ ਇਸ ਤਰ੍ਹਾਂ ਮਿਲੇਗਾ ਫਾਇਦਾ
Learn more