ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਕੀ ਕਰੀਏ?

02-12- 2025

TV9 Punjabi

Author: Ramandeep Singh

ਫੇਫੜਿਆਂ ਦੀ ਸਮਰੱਥਾ

ਰੋਜ਼ਾਨਾ ਹਲਕੀ ਜਾਂ ਦਰਮਿਆਨੀ ਕਸਰਤ, ਜਿਵੇਂ ਕਿ ਤੇਜ਼ ਤੁਰਨਾ, ਦੌੜਨਾ ਜਾਂ ਸਾਈਕਲਿੰਗ, ਫੇਫੜਿਆਂ ਦੀ ਸਮਰੱਥਾ ਵਧਾਉਣ 'ਚ ਮਦਦ ਕਰਦੀ ਹੈ।

ਪ੍ਰਾਣਾਯਾਮ ਜਿਵੇਂ ਅਨੁਲੋਮ-ਵਿਲੋਮ, ਕਪਾਲਭਾਤੀ ਤੇ ਭਾਸਤ੍ਰਿਕਾ ਫੇਫੜਿਆਂ ਨੂੰ ਮਜ਼ਬੂਤ ਕਰਦੇ ਹਨ ਤੇ ਸਾਹ ਲੈਣ ਦੀ ਸਮਰੱਥਾ ਨੂੰ ਵਧਾਉਂਦੇ ਹਨ।

ਪ੍ਰਾਣਾਯਾਮ

ਸਿਗਰਟ ਤੇ ਬੀੜੀ ਦੀ ਲਤ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ, ਸਿਗਰਟਨੋਸ਼ੀ ਛੱਡਣ ਨਾਲ ਫੇਫੜਿਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।  

ਸਿਗਰਟਨੋਸ਼ੀ

ਧੂੜ, ਧੂੰਏਂ ਤੇ ਪ੍ਰਦੂਸ਼ਿਤ ਹਵਾ ਤੋਂ ਦੂਰ ਰਹੋ। ਘਰ 'ਚ ਏਅਰ ਪਿਊਰੀਫਾਇਰ ਦੀ ਵਰਤੋਂ ਕਰੋ। ਬਾਹਰ ਜਾਂਦੇ ਸਮੇਂ ਮਾਸਕ ਪਹਿਨੋ।

ਏਅਰ ਪਿਊਰੀਫਾਇਰ ਤੇ ਮਾਸਕ

ਆਪਣੇ ਫੇਫੜਿਆਂ ਨੂੰ ਮਜ਼ਬੂਤ ਕਰਨ ਲਈ ਸਿਹਤਮੰਦ ਖੁਰਾਕ ਖਾਓ। ਹਰੀਆਂ ਸਬਜ਼ੀਆਂ ਤੇ ਫਲ ਖਾਣ ਨਾਲ ਫੇਫੜਿਆਂ ਦੀ ਸਿਹਤ 'ਚ ਸੁਧਾਰ ਹੁੰਦਾ ਹੈ।

ਸਿਹਤਮੰਦ ਖੁਰਾਕ

ਦਿਨ ਭਰ ਕਾਫ਼ੀ ਪਾਣੀ ਪੀਓ। ਇਹ ਤੁਹਾਨੂੰ ਸਿਹਤਮੰਦ ਰਹਿਣ 'ਚ ਮਦਦ ਕਰੇਗਾ।

ਪਾਣੀ ਪਿਓ

ਹਰ ਰੋਜ਼ 5 ਤੋਂ 10 ਮਿੰਟ ਲਈ ਡੂੰਘਾ ਸਾਹ ਲਓ। ਇਸ ਨਾਲ ਫੇਫੜਿਆਂ ਦੀ ਸਮਰੱਥਾ ਤੇ ਆਕਸੀਜਨ ਦੀ ਮਾਤਰਾ ਵਧਦੀ ਹੈ। 

ਡੂੰਘਾ ਸਾਹ

ਜੇਕਰ ਤੁਹਾਨੂੰ ਸਾਹ ਚੜ੍ਹਨਾ, ਖੰਘ ਜਾਂ ਹੋਰ ਲੱਛਣ ਅਕਸਰ ਮਹਿਸੂਸ ਹੁੰਦੇ ਹਨ, ਤਾਂ ਆਪਣੇ ਫੇਫੜਿਆਂ ਦੀ ਜਾਂਚ ਕਰਵਾਓ। ਇਹ ਗੰਭੀਰ ਸਮੱਸਿਆਵਾਂ ਨੂੰ ਰੋਕਣ 'ਚ ਮਦਦ ਕਰ ਸਕਦਾ ਹੈ।

ਜਾਂਚ ਕਰਵਾਓ