ਇੱਕ ਦਿਨ ਵਿੱਚ ਕਿੰਨੇ ਅੰਡੇ ਖਾਣੇ ਚਾਹੀਦੇ ਹਨ?  

06-11- 2025

TV9 Punjabi

Author: Sandeep Singh

ਅੰਡਿਆਂ ਨੂੰ  ਸਿਹਤ ਲਈ ਕਾਫ਼ੀ ਜ਼ਿਆਦਾ ਲਾਭ ਦਾਇਕ ਮੰਨਿਆਂ ਜਾਂਦਾ ਹੈ। ਜਿਸ ਵਿਚ ਵਿਟਾਮਿਨ ਈ, ਵਿਟਾਮਿਨ ਡੀ ਅਤੇ ਵਿਟਾਮਿਨ ਬੀ12 ਅਤੇ ਜਿੰਕ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ।

ਅੰਡੇ

ਅੰਡਾ ਸਾਡੇ ਮਸਲ ਦੇ ਨਿਰਮਾਣ ਅਤੇ ਮੁਰੰਮਤ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ।  ਇਸ ਨੂੰ ਖਾਣ ਨਾਲ ਸ਼ਰੀਰ ਵਿਚ ਊਰਜ਼ਾ ਆਉਂਦੀ ਹੈ।

ਮਿਲਦੇ ਹਨ ਫਾਇਦੇ

ਹਰ ਇਕ ਚੀਜ਼ ਦੇ ਵਾਗੂੰ ਅੰਡੇ ਵੀ ਸੀਮਤ ਮਾਤਰਾ ਵਿਚ ਖਾਣੇ ਚਾਹੀਦੇ ਹਨ। ਜ਼ਿਆਦਾ ਖਾਣ ਨਾਲ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ।

ਸੀਮਤ ਮਾਤਰਾ ਵਿਚ ਖਾਓ

ਦਿੱਲੀ ਵਿਖੇ ਸ਼੍ਰੀ ਬਾਲਾ ਜੀ ਐਕਸ਼ਨ ਮੇਡੀਕਲ ਦੀ ਚੀਫ ਡਾਕਟਰ ਪ੍ਰਿਆ ਪਾਲੀਵਾਲ ਦੱਸਦੀ ਹੈ ਕਿ ਇੱਕ ਹੈਲਦੀ ਵਿਅਕਤੀ ਨੂੰ ਇੱਕ ਦਿਨ ਵਿਚ ਦੋ ਤੋਂ ਤਿੰਨ ਅੰਡੇ ਖਾਣੇ ਚਾਹੀਦੇ ਹਨ।

ਕੀ ਕਹਿੰਦੇ ਹਨ ਐਕਸਪਰਟ

ਜਿਹੜੇ ਲੋਕ ਜ਼ਿਆਦਾ ਸਰੀਰਕ ਮਿਹਨਤ ਕਰਦੇ ਹਨ ਉਨ੍ਹਾਂ ਨੂੰ ਪ੍ਰੋਟੀਨ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ, ਇਸ ਲਈ ਉਹ ਲੋਕ ਚਾਰ ਤੋਂ ਤਿੰਨ ਅੰਡੇ ਹਰ ਦਿਨ ਖਾ ਸਕਦੇ ਹਨ।

  ਇਨਟੈਂਸ ਵਰਕਆਉਟ

ਇਸ ਦੇ ਨਾਲ ਹੀ ਆਪਣੀ ਮੇਡੀਕਲ ਕੰਨਡੀਸ਼ਨ ਦੇ ਅਨੁਸਾਰ ਹੀ ਅੰਡੇ ਖਾਣੇ ਚਾਹੀਦੇ ਹਨ, ਕਈ ਲੋਕਾਂ ਨੂੰ ਅੰਡੇ ਦਾ ਪੀਲਾ ਹਿੱਸਾ ਖਾਣਾ ਮਨਾ ਹੁੰਦਾ ਹੈ, ਇਸ ਲਈ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।

ਸਿਹਤ ਦੇ ਮੁਤਾਬਕ

ਘਿਓ ਬਣਾਉਂਦੇ ਸਮੇਂ ਪਾਨ ਦੇ ਪੱਤੇ ਪਾਉਣ ਨਾਲ ਕੀ ਹੁੰਦਾ ਹੈ,ਜਾਣੋ ਘਰੇਲੂ ਉਪਾਅ