ਹਾਈ ਬਲੱਡ ਪ੍ਰੈਸ਼ਰ ਨੂੰ ਤੁਰੰਤ ਕਿਵੇਂ ਕਰੀਏ ਕੰਟਰੋਲ?

16-10- 2025

TV9 Punjabi

Author: Yashika Jethi

ਬਲੱਡ ਪ੍ਰੈਸ਼ਰ ਉਹ ਦਬਾਅ ਹੈ ਜਿਸ ਰਾਹੀਂ ਸਾਡਾ ਦਿਲ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਖੂਨ ਪੰਪ ਕਰਦਾ ਹੈ। ਆਮ ਬਲੱਡ ਪ੍ਰੈਸ਼ਰ 120/80 mmHg ਹੁੰਦਾ ਹੈ। ਜੇਕਰ ਇਹ ਅਚਾਨਕ 140/90 mmHg ਜਾਂ ਇਸ ਤੋਂ ਵੱਧ ਹੋ ਜਾਂਦਾ ਹੈ, ਤਾਂ ਇਸਨੂੰ ਹਾਈ ਬਲੱਡ ਪ੍ਰੈਸ਼ਰ ਕਿਹਾ ਜਾਂਦਾ ਹੈ।

ਹਾਈ ਬਲੱਡ ਪ੍ਰੈਸ਼ਰ ਕਰਕੇ ਸਿਰ ਦਰਦ, ਚੱਕਰ ਆਉਣਾ, ਹਾਰਟ ਅਟੈਕ ਜਾਂ ਸਟ੍ਰੋਕ ਦੇ ਖਤਰੇ ਦਾ ਵੱਧ ਜਾਣਾ, ਬੇਚੈਨੀ, ਨੀਂਦ ਦੀ ਕਮੀ ਜਾਂ ਅੱਖਾਂ ਅਤੇ ਗੁਰਦਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਸਨੂੰ ਕੰਟਰੋਲ ਕਰਨ ਲਈ ਇਹਨਾਂ ਟਿਪਸ ਨੂੰ ਫਾਲੋ ਕਰੋ ।

ਹੌਲੀ-ਹੌਲੀ ਅਤੇ ਡੂੰਘੇ ਸਾਹ ਲੈਣ ਨਾਲ ਤੰਤ੍ਰਿਕਾ ਤੰਤਰ ਸ਼ਾਂਤ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।

ਜੇਕਰ ਤੁਹਾਨੂੰ ਚੱਕਰ ਆਉਂਦੇ ਹਨ ਜਾਂ ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਤਾਂ ਸਿੱਧੇ ਲੇਟ ਜਾਓ ਅਤੇ ਆਪਣੀਆਂ ਲੱਤਾਂ ਨੂੰ ਉੱਤੇ ਚੁੱਕੋ। ਇਹ ਦਿਲ ਨੂੰ ਖੂਨ ਪੰਪ ਕਰਨ ਅਤੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਵਿੱਚ ਮਦਦ ਕਰਦਾ ਹੈ

ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ, ਤਾਂ ਤੁਰੰਤ ਨਮਕ ਖਾਣਾ ਛੱਡ ਦਿਓ। ਨਮਕ ਬਲੱਡ ਪ੍ਰੈਸ਼ਰ ਨੂੰ ਹੋਰ ਵਧਾ ਸਕਦਾ ਹੈ। ਅਜਿਹੇ ਪੈਕਡ ਫੂਡ ਜਾਂ ਨਮਕੀਨ ਸਨੈਕਸ ਖਾਣ ਤੋਂ ਬਚੋ ਜਿਨ੍ਹਾਂ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੋਵੇ।

ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ, ਤਾਂ ਕੌਫੀ, ਚਾਹ, ਜਾਂ ਕੈਫੀਨ ਵਾਲੀਆਂ ਚੀਜਾਂ ਖਾਣ ਤੋਂ ਬਚੋ। ਨਾਲ ਹੀ,  ਮਾਨਸਿਕ ਤਣਾਅ ਤੋਂ ਵੀ ਬਚਣ ਦੀ ਕੋਸ਼ਿਸ਼ ਕਰੋ ।

ਧਨਤੇਰਸ ਵਾਲੇ ਦਿਨ ਝਾੜੂ ਖਰੀਦਣਾ ਕਿਉਂ ਸ਼ੁੱਭ ਮੰਨਿਆ ਜਾਂਦਾ ਹੈ?