ਪੰਜਾਬ ‘ਚ ਬਰਸਾਤ ਨੇ ਮੰਡੀਆਂ ਅਤੇ ਖੇਤਾਂ ‘ਚ ਝੋਨਾ ਕੀਤਾ ਖਰਾਬ

17 Oct 2023

TV9 Punjabi

ਸੋਮਵਾਰ ਸਵੇਰੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਅਤੇ ਗੜੇਮਾਰੀ ਹੋਈ, ਜਿਸ ਨਾਲ ਮੰਡੀਆਂ ਵਿੱਚ ਪੁੱਜੀਆਂ ਫ਼ਸਲਾਂ ਵੀ ਗਿੱਲੀਆਂ ਹੋ ਗਈਆਂ ਅਤੇ ਖੇਤਾਂ ਵਿੱਚ ਵੀ ਡਿੱਗ ਪਈਆਂ।

ਪੰਜਾਬ 'ਚ ਮੀਂਹ

ਇਸ ਨਾਲ ਕਿਸਾਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਚਿੰਤਤ ਹੋ ਗਏ ਕਿਉਂਕਿ ਝੋਨੇ ਦੀ ਕਟਾਈ ਅਤੇ ਖਰੀਦ ਦਾ ਕੰਮ ਚੱਲ ਰਿਹਾ ਹੈ। 

ਕਿਸਾਨ ਚਿੰਤਤ

ਗੁਰਦਾਸਪੁਰ, ਤਰਨਤਾਰਨ ਅਤੇ ਪਟਿਆਲਾ ਜ਼ਿਲ੍ਹਿਆਂ ਤੋਂ ਗੜੇ ਪੈਣ ਦੀ ਸੂਚਨਾ ਮਿਲੀ ਹੈ। ਮੌਜੂਦਾ ਸਮੇਂ ਵਿੱਚ ਜੇਕਰ ਮੌਸਮ ਹੋਰ ਵਿਗੜਦਾ ਹੈ ਤਾਂ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਦੋਵਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ।

ਹੋ ਰਹੀ ਗੜੇਮਾਰੀ

ਕਿਸਾਨਾਂ ਨੇ ਆਪਣੀ ਫਸਲ ਕਟਾਈ ਕਰਕੇ ਮੰਡੀਆਂ ‘ਚ ਵਿਕਰੀ ਲਈ ਲਿਆਂਦੀ ਹੈ, ਉਨ੍ਹਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਢੇਰ ਮੰਡੀਆਂ ਵਿੱਚ ਪਈਆਂ ਝੋਨੇ ਦੀਆਂ ਬੋਰੀਆਂ ਮੀਂਹ ਨਾਲ ਰੁੜ੍ਹ ਗਈਆਂ।

ਫਸਲ ਹੋਈ ਖਰਾਬ

1 ਅਕਤੂਬਰ ਤੋਂ ਹੁਣ ਤੱਕ ਸਰਕਾਰੀ ਏਜੰਸੀਆਂ (Government agencies) ਵੱਲੋਂ ਕਰੀਬ 22.7 ਲੱਖ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਰਾਜ ਦੇ ਖੇਤੀਬਾੜੀ ਵਿਭਾਗ ਨੂੰ ਲਗਭਗ 182 ਲੱਖ ਟਨ ਝੋਨੇ ਦੀ ਪੈਦਾਵਾਰ ਹੋਣ ਦੀ ਉਮੀਦ ਹੈ।

22.7 ਲੱਖ ਟਨ ਝੋਨੇ ਦੀ ਖਰੀਦ

ਜਲੰਧਰ ਦੇ ਮੁੱਖ ਖੇਤੀਬਾੜੀ ਅਫਸਰ ਜਸਵੰਤ ਰਾਏ ਨੇ ਦੋਆਬੇ ਦੇ ਝੋਨਾ ਉਤਪਾਦਕਾਂ ਲਈ ਮੀਂਹ ਨੂੰ ਦੋਹਰਾ ਝਟਕਾ ਦੱਸਿਆ ਹੈ। ਪਹਿਲਾਂ ਉਨ੍ਹਾਂ ਦੀ ਝੋਨੇ ਦੀ ਫ਼ਸਲ ਹੜ੍ਹਾਂ ਕਾਰਨ ਬਰਬਾਦ ਹੋ ਗਈ ਸੀ ਅਤੇ ਹੁਣ ਵਾਢੀ ਵੇਲੇ ਵੀ ਉਹੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। 

ਦੁਆਬੇ ਦੇ ਕਿਸਾਨਾਂ ਨੂੰ ਪਈ ਦੋਹਰੀ ਮਾਰ

'ਮੌਜਾਂ ਹੀ ਮੌਜਾਂ' ਫਿਲਮ ਦੀ ਸਟਾਰਕਾਸਟ ਪਹੁੰਚੀ ਪਾਕਿਸਤਾਨ