2 Mar 2024
TV9Punjabi
ਸਿਹਤਮੰਦ ਰਹਿਣ ਲਈ ਜ਼ਿਆਦਾਤਰ ਲੋਕ ਆਪਣੀ ਡਾਈਟ 'ਚ ਫਲਾਂ ਦੇ ਜੂਸ ਨੂੰ ਸ਼ਾਮਲ ਕਰਦੇ ਹਨ, ਜਦਕਿ ਕੁਝ ਲੋਕ ਫਲ ਖਾਣਾ ਪਸੰਦ ਕਰਦੇ ਹਨ।
ਤੁਹਾਨੂੰ ਦੋਵਾਂ ਤੋਂ ਪੋਸ਼ਣ ਮਿਲਦਾ ਹੈ ਪਰ ਸਵਾਲ ਇਹ ਹੈ ਕਿ ਇਨ੍ਹਾਂ ਦੋਵਾਂ ਵਿੱਚੋਂ ਕੀ ਬਿਹਤਰ ਹੈ।
ਫਲ ਅਤੇ ਫਲਾਂ ਦਾ ਜੂਸ ਦੋਵੇਂ ਹੀ ਫਾਇਦੇਮੰਦ ਹੁੰਦੇ ਹਨ ਪਰ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤਾਂ ਅਕਸਰ ਤਾਜ਼ੇ ਫਲਾਂ ਦੀ ਹੀ ਚੋਣ ਕੀਤੀ ਜਾਂਦੀ ਹੈ।
ਫਲਾਂ ਦੇ ਜੂਸ ਦੀ ਤੁਲਨਾ ਵਿਚ ਤਾਜ਼ੇ ਫਲਾਂ ਵਿਚ ਕੈਲੋਰੀ ਘੱਟ ਹੁੰਦੀ ਹੈ, ਇਸ ਲਈ ਇਸ ਨੂੰ ਸਿਹਤ ਲਈ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।
ਫਲਾਂ ਦਾ ਜੂਸ ਬਣਾਉਂਦੇ ਸਮੇਂ ਸਾਰਾ ਫਾਈਬਰ ਫਿਲਟਰ ਹੋ ਜਾਂਦਾ ਹੈ ਜਦਕਿ ਫਲਾਂ 'ਚ ਫਾਈਬਰ ਮੌਜੂਦ ਹੁੰਦਾ ਹੈ।
ਫਲਾਂ ਦਾ ਜੂਸ ਬਣਾਉਂਦੇ ਸਮੇਂ ਮਿਠਾਸ ਲਈ ਵਾਧੂ ਖੰਡ ਮਿਲਾਈ ਜਾਂਦੀ ਹੈ ਜਦਕਿ ਇਸ ਦੀ ਥਾਂ ਤਾਜ਼ੇ ਫਲ ਕੁਦਰਤੀ ਤੌਰ 'ਤੇ ਮਿੱਠੇ ਹੁੰਦੇ ਹਨ।
ਪੈਕ ਕੀਤੇ ਜਾਣ ਤੋਂ ਪਹਿਲਾਂ, ਫਲਾਂ ਦੇ ਜੂਸ ਕਈ ਪ੍ਰਕਿਰਿਆਵਾਂ ਵਿੱਚੋਂ ਲੰਘਦੇ ਹਨ, ਜਿਸ ਕਾਰਨ ਉਨ੍ਹਾਂ ਵਿੱਚ ਮੌਜੂਦ ਸਾਰੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।