6 Oct 2023
TV9 Punjabi
ਆਫਿਸ ਹੋਵੇ ਜਾਂ ਘਰ, ਲੋਕ ਦੇਰ ਤੱਕ ਕੰਮ ਕਰਨ ਲਈ ਚਾਹ ਦਾ ਸਹਾਰਾ ਲੈਂਦੇ ਹਨ ਤਾਂ ਜੋ ਦੇਰ ਤੱਕ ਜਾਗਿਆ ਜਾ ਸਕੇ।
ਚਾਹ ਦਾ ਇਸਤੇਮਾਲ ਸਿਰਫ ਦੇਰ ਰਾਤ ਤੱਕ ਜਾਗਣ ਲਈ ਹੀ ਨਹੀਂ ਬਲਕਿ ਸਵੇਰ ਦੀ ਸੁਸਤੀ ਦੂਰ ਕਰਨ ਲਈ ਵੀ ਕੀਤਾ ਜਾਂਦਾ ਹੈ।
ਚਾਹ ਪੀਣ ਤੋਂ ਤੁਰੰਤ ਬਾਅਦ ਇਨਸਾਨ ਖੁਦ ਨੁੰ ਤਰੋਤਾਜ਼ਾ ਮਹਿਸੂਸ ਕਰਨ ਲੱਗਦਾ ਹੈ। ਆਓ ਇਸ ਦੀ ਵਜ੍ਹਾ ਜਾਣਦੇ ਹਾਂ।
ਚਾਹ ਵਿੱਚ ਕੈਫੀਨ ਹੁੰਦੀ ਹੈ। ਇਹ ਇੱਕ ਸਟਿਮੁਲੈਂਟ ਹੈ ਅਤੇ ਇਹ ਨੀਂਦ ਰੋਕਣ ਦਾ ਕੰਮ ਕਰਦਾ ਹੈ। ਹੁਣ ਇਸ ਦੀ ਪ੍ਰਕਿਆ ਸਮਝ ਲੈਂਦੇ ਹਾਂ।
ਵਿਗਿਆਨ ਕਹਿੰਦਾ ਹੈ ਕਿ ਕੈਫੀਨ ਉਹ ਰਿਸੈਪਟਰਾਂ ਨੂੰ ਘੱਟ ਕਰਦਾ ਹੈ, ਜੋ ਨੀਂਦ ਨੂੰ ਵਧਾਉਂਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਕੈਫੀਨ ਦਾ ਅਸਰ ਚਾਹ ਪੀਣ ਤੋਂ 30 ਮਿੰਟ ਬਾਅਦ ਸ਼ੁਰੂ ਹੁੰਦਾ ਹੈ ਅਤੇ ਇਹ ਅਗਲੇ 5 ਘੰਟੇ ਤੱਕ ਅਸਰ ਵਿੱਚ ਰਹਿੰਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਿਆਦਾ ਚਾਹ ਪੀਣ ਸਾਈਡਇਫੈਕਟ ਵੀ ਹੋ ਸਕਦੇ ਹਨ। ਇਸ ਦੇ ਨਾਲ ਨੀਂਦ ਨਾ ਆਉਣਾ ਅਤੇ ਤਣਾਅ ਵਰਗੀਆ ਸਮੱਸਿਆਵਾਂ ਹੋ ਸਕਦੀਆਂ ਹਨ।