ਛੋਟੇ ਬੱਚਿਆਂ ਵਿੱਚ ਵਿਟਾਮਿਨ ਦੀ ਕਮੀ ਕਾਰਨ ਕਿਹੜੀਆਂ ਬਿਮਾਰੀਆਂ ਦਾ ਖ਼ਤਰਾ?

30-10- 2025

TV9 Punjabi

Author:Yashika.Jethi

ਬਚਪਨ ਦੌਰਾਨ,ਸਰੀਰ ਅਤੇ ਦਿਮਾਗ ਤੇਜੀ ਨਾਲ ਵਿਕਸਤ ਹੁੰਦੇ ਹੈ। ਵਿਟਾਮਿਨ ਬੱਚਿਆਂ ਦੀ ਗ੍ਰੋਥ,ਹੱਡੀਆਂ ਦੀ ਮਜਬੂਤੀ ਅਤੇ ਇਮਿਊਨ ਸਿਸਟਮ ਲਈ ਬਹੁਤ ਜ਼ਰੂਰੀ ਹਨ। ਆਓ ਜਾਣਦੇ ਹਾਂ ਕਿ ਕਿਹੜੇ ਵਿਟਾਮਿਨ ਦੀ ਕਮੀ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਛੋਟੇ ਬੱਚੇ ਅਤੇ ਵਿਟਾਮਿਨ

ਮੈਕਸ ਹਸਪਤਾਲ ਦੇ ਡਾ.ਰੋਹਿਤ ਕਪੂਰ ਦੱਸਦੇ ਹਨ ਕਿ ਵਿਟਾਮਿਨ ਏ ਦੀ ਕਮੀ ਦਾ ਬੱਚਿਆਂ ਦੀ ਨਜ਼ਰ ਤੇ ਅਸਰ ਪਾਂਦਾ ਹੈ, ਜਿਸ ਨਾਲ ਨਾਈਟ ਬਲਾਇੰਡਨੈਸ ਅਤੇ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।

ਵਿਟਾਮਿਨ ਏ ਦੀ ਕਮੀ

ਵਿਟਾਮਿਨ ਬੀ-ਕੰਪਲੈਕਸ ਦੀ ਕਮੀ ਬੱਚਿਆਂ ਵਿੱਚ ਥਕਾਵਟ, ਭੁੱਖ ਨਾ ਲੱਗਣਾ, ਸਕਿਨ ਦੀਆਂ ਸਮੱਸਿਆਵਾਂ ਅਤੇ ਬੱਚੇ ਦੇ ਵਿਕਾਸ ਵਿੱਚ ਰੁਕਾਵਟ ਦਾ ਕਾਰਨ ਬਣ ਸਕਦੀ ਹੈ।

ਵਿਟਾਮਿਨ ਬੀ ਦੀ ਕਮੀ

 ਵਿਟਾਮਿਨ ਸੀ ਦੀ ਕਮੀ ਸਕਵੀਂ ਵਰਗੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ, ਜਿਸ ਨਾਲ ਮਸੂੜਿਆਂ ਵਿੱਚੋਂ ਖੂਨ ਵਗਦਾ ਹੈ ਅਤੇ ਸ਼ਰੀਰ ਵਿੱਚ ਕਮਜ਼ੋਰੀ ਮਹਸੂਸ ਹੁੰਦੀ ਹੈ।

 ਵਿਟਾਮਿਨ ਸੀ ਦੀ ਕਮੀ

 ਵਿਟਾਮਿਨ ਡੀ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਬੱਚਿਆਂ ਵਿੱਚ ਰਿੇਕਟਸ ਯਾਨੀ ਹੱਡੀਆਂ ਦੇ ਮੁੜਣ ਦਾ ਖ਼ਤਰਾ ਹੁੰਦਾ ਹੈ।

ਵਿਟਾਮਿਨ ਡੀ ਦੀ ਕਮੀ

ਵਿਟਾਮਿਨ ਈ ਸਰੀਰ ਦੇ ਸੈਲਸ ਦੀ ਰੱਖਿਆ ਕਰਦਾ ਹੈ। ਇਸਦੀ ਘਾਟ ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਕਮਜ਼ੋਰ ਇਮਿਊਨ ਸਿਸਟਮ ਦਾ ਕਾਰਨ ਬਣ ਸਕਦੀ ਹੈ।

ਵਿਟਾਮਿਨ ਈ ਦੀ ਕਮੀ

ਵਿਟਾਮਿਨ ਕੇ ਦੀ ਕਮੀ ਖੂਨ ਦੇ ਜੰਮਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਛੋਟੇ -ਛੋਟੇ ਜ਼ਖ਼ਮਾਂ ਤੋਂ ਵੀ ਬਹੁਤ ਜ਼ਿਆਦਾ ਖੂਨ ਵਹਿ ਸਕਦਾ ਹੈ।

ਵਿਟਾਮਿਨ ਕੇ ਦੀ ਕਮੀ

ਇਨ੍ਹਾਂ ਥਾਵਾਂ 'ਤੇ ਨਾ ਰੱਖੋ ਝਾੜੂ, ਘਰ ਵਿੱਚ ਆਵੇਗੀ ਨਕਾਰਾਤਮਕਤਾ!