ਆਪਣੀ ਡਾਈਟ 'ਚ ਇਸ ਤਰ੍ਹਾਂ ਸ਼ਾਮਲ ਕਰੋ ਹਲਦੀ, ਕਈ ਬੀਮਾਰੀਆਂ ਦੂਰ ਰਹਿਣਗੀਆਂ।

5 Oct 2023

TV9 Punjabi

ਹਲਦੀ ਵਿੱਚ ਐਂਟੀਬੈਕਟੀਰੀਅਲ, ਐਂਟੀਆਕਸੀਡੈਂਟ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ।

ਹਲਦੀ ਦੇ ਗੁਣ

Credits: FreePik/Pixabay

ਇਹ ਰਿਪੋਰਟ ਇਟਲੀ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਨੇ ਸਾਲ 2016 ਵਿੱਚ ਪੇਸ਼ ਕੀਤੀ ਸੀ। ਜਿਸ ਦੇ ਮੁਤਾਬਕ ਹਲਦੀ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।

ਕੈਂਸਰ ਨਾਲ ਲੜਨ ਦੇ ਯੋਗ

ਜੇਕਰ ਤੁਸੀਂ ਸਿਹਤਮੰਦ ਤਰੀਕੇ ਨਾਲ ਆਪਣੀ ਡਾਈਟ 'ਚ ਹਲਦੀ ਨੂੰ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਸ ਤੋਂ ਬਣਿਆ ਦੁੱਧ ਪੀਓ। ਇਹ ਬਣਾਉਣਾ ਆਸਾਨ ਹੈ ਅਤੇ ਇਸ ਦੇ ਕਈ ਸਿਹਤ ਲਾਭ ਹਨ।

ਹਲਦੀ ਵਾਲਾ ਦੁੱਧ

  ਜੇਕਰ ਤੁਸੀਂ ਚੌਲ ਖਾਣ ਦੇ ਸ਼ੌਕੀਨ ਹੋ ਤਾਂ ਇਸ 'ਚ ਹਲਦੀ ਮਿਲਾ ਕੇ ਭੋਜਨ ਨੂੰ ਹੋਰ ਸਿਹਤਮੰਦ ਬਣਾ ਸਕਦੇ ਹੋ। ਅਜਿਹਾ ਕਰਨ ਨਾਲ ਇਸ ਦਾ ਸਵਾਦ ਵੀ ਵਧਦਾ ਹੈ।

ਹਲਦੀ ਚੌਲ

ਆਪਣੀ ਮਨਪਸੰਦ ਸਬਜ਼ੀਆਂ ਨੂੰ ਤਿਆਰ ਕਰਦੇ ਸਮੇਂ ਜੈਤੂਨ ਦੇ ਤੇਲ ਅਤੇ ਨਮਕ ਤੋਂ ਇਲਾਵਾ ਇੱਕ ਚੁਟਕੀ ਹਲਦੀ ਵੀ ਸ਼ਾਮਿਲ ਕਰੋ।

ਹਰੀਆਂ ਸਬਜ਼ੀਆਂ 

ਕਰੀ ਵਿੱਚ ਹਲਦੀ ਮਿਲਾਏ ਬਿਨਾਂ ਸੁਆਦ ਨਹੀਂ ਆਂਦਾ, ਚਾਹੇ ਉਹ ਚਿਕਨ ਕਰੀ ਹੋਵੇ ਜਾਂ ਕੋਈ ਹੋਰ ਸਬਜ਼ੀ। ਹਲਦੀ ਨਾ ਸਿਰਫ਼ ਸਵਾਦ ਨੂੰ ਵਧਾਉਂਦੀ ਹੈ ਸਗੋਂ ਸਿਹਤ ਨੂੰ ਵੀ ਲਾਭ ਪਹੁੰਚਾਉਂਦੀ ਹੈ।

ਕਰੀ 'ਚ ਸ਼ਾਮਿਲ ਕਰਨਾ ਨਾ ਭੁੱਲੋ

ਜੇਕਰ ਤੁਹਾਨੂੰ ਅਕਸਰ ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਰਹਿੰਦੀ ਹੈ ਤਾਂ ਕੋਸੇ ਪਾਣੀ 'ਚ ਹਲਦੀ ਮਿਲਾ ਕੇ ਪੀਣ ਦੀ ਆਦਤ ਬਣਾਓ ਇਹ ਤਰੀਕਾ ਇਮਿਊਨਿਟੀ ਵਧਾਉਂਦਾ ਹੈ।

ਹਲਦੀ ਦਾ ਪਾਣੀ

ਪਰਾਠਾ ਖਾ ਕੇ ਵੀ ਘਟੇਗਾ ਭਾਰ! ਇਹ 4 ਆਸਾਨ ਤਰੀਕੇ ਅਪਣਾਓ