ਸਰੀਰ 'ਚ ਪਾਣੀ ਦੀ ਕਮੀ ਕਾਰਨ ਦਿਖਾਈ ਦਿੰਦੇ ਹਨ ਇਹ ਲੱਛਣ, ਤੁਰੰਤ ਧਿਆਨ ਦਿਓ

2 Oct 2023

TV9 Punjabi

ਪਾਣੀ ਦੀ ਕਮੀ ਹੋਣ 'ਤੇ ਤੁਹਾਨੂੰ ਕਈ ਤਰੀਕਿਆਂ ਨਾਲ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੀਹਾਈਡਰੇਸ਼ਨ ਹੋਣ 'ਤੇ ਸਰੀਰ 'ਚ ਕੁਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ।

ਪਾਣੀ ਦੀ ਕਮੀ ਦੇ ਨੁਕਸਾਨ

Credits: FreePik

ਜੇਕਰ ਤੁਹਾਨੂੰ ਬਿਨਾਂ ਕਿਸੇ ਮੂੰਹ ਦੀ ਸਮੱਸਿਆ ਦੇ ਵੀ ਮੂੰਹ ਚੋਂ ਬਦਬੂ ਆਉਣ ਲੱਗਦੀ ਹੈ ਤਾਂ ਸਮਝ ਲਓ ਕਿ ਤੁਹਾਡੇ ਸਰੀਰ ਨੂੰ ਪਾਣੀ ਦੀ ਲੋੜ ਹੈ।

ਮੂੰਹ ਚੋਂ ਬਦਬੂ

ਪਾਣੀ ਦੀ ਕਮੀ ਨਾਲ ਵੀ ਸਿਰਦਰਦ ਹੋ ਸਕਦਾ ਹੈ। ਡੀਹਾਈਡਰੇਸ਼ਨ ਵੀ ਮਾਈਗਰੇਨ ਦਾ ਕਾਰਨ ਬਣ ਸਕਦੀ ਹੈ।

ਸਿਰ ਦਰਦ ਹੋਣਾ

ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ ਸੁਸਤੀ ਅਤੇ ਥਕਾਵਟ ਹੋਣ ਲੱਗਦੀ ਹੈ। ਨਾਲ ਹੀ ਨੀਂਦ ਵਰਗਾ ਮਹਿਸੂਸ ਹੁੰਦਾ ਹੈ।

ਸੁਸਤੀ ਅਤੇ ਥਕਾਵਟ

ਜੇਕਰ ਪਿਸ਼ਾਬ ਦਾ ਰੰਗ ਪੀਲਾ ਦਿਖਾਈ ਦਿੰਦਾ ਹੈ ਤਾਂ ਸਰੀਰ ਨੂੰ ਪਾਣੀ ਦੀ ਲੋੜ ਹੁੰਦੀ ਹੈ।

ਪਿਸ਼ਾਬ ਦਾ ਰੰਗ

ਪਾਣੀ ਦੀ ਕਮੀ ਦਾ ਅਸਰ ਤੁਹਾਡੀ ਸਕਿਨ 'ਤੇ ਸਭ ਤੋਂ ਜ਼ਿਆਦਾ ਦਿਖਾਈ ਦਿੰਦਾ ਹੈ। ਇਸ ਨਾਲ ਸਕਿਨ 'ਤੇ ਖੁਜਲੀ ਅਤੇ ਖੁਸ਼ਕੀ ਹੋ ਜਾਂਦੀ ਹੈ।

ਸਕਿਨ 'ਤੇ ਪ੍ਰਭਾਵ

ਪਾਣੀ ਦੀ ਕਮੀ ਕਾਰਨ ਮਾਸਪੇਸ਼ੀਆਂ ਵਿਚ cramps ਆਉਣ ਲੱਗਦੇ ਹੈ। ਜਿਸ ਨਾਲ ਮੋਢਿਆਂ ਅਤੇ ਲੱਤਾਂ ਵਿੱਚ ਦਰਦ ਹੋ ਸਕਦਾ ਹੈ।

ਮਾਸਪੇਸ਼ੀ 'ਚ cramps ਦੀ ਸਮੱਸਿਆ

ਰੋਜ਼ ਸਵੇਰੇ ਉੱਠ ਦੇ ਹੀ ਜ਼ਰੂਰ ਕਰੋ ਇਹ ਕੰਮ,ਦਿਨ ਬਣੇਗਾ Positive