19 Sep 2023
TV9 Punjabi
ਤੇਜ਼ ਧੁੱਪ 'ਚ ਘਰੋ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ। ਜਦੋਂ ਤੱਕ ਜ਼ਰੂਰੀ ਨ ਹੋਵੇ ਧੁੱਪ ਵਿੱਚ ਨਿਕਲਣ ਤੋਂ ਬਚੋ।
Credits: FreePik/Pixabay
ਤੇਜ਼ ਖੁਸ਼ਬੂ ਵਾਲੇ ਪਰਫਿਊਮ ਅਤੇ Deo ਨਾ ਲਗਾਓ। ਤੁਹਾਨੂੰ ਇਸ ਨਾਲ ਨੁਕਸਾਨ ਹੋ ਸਕਦਾ ਹੈ।
ਤੇਜ਼ ਰੋਸ਼ਨੀ ਤੋਂ ਜਿਨਾਂ ਹੋ ਸਕੇ ਦੂਰ ਰਹੋ। ਸੌਣ ਵੇਲੇ ਵੀ ਕਮਰੇ ਦੀ ਲਾਈਟ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰੋ।
ਜਿਨਾਂ ਹੋ ਸਕੇ ਚੰਗੀ ਨੀਂਦ ਲਓ। ਆਪਣੀ ਨੀਂਦ ਨਾਲ ਕਿਸੇ ਕਿਸਮ ਦਾ ਸਮਝੋਤਾ ਨਾ ਕਰੋ। ਘੱਟੋ-ਘੱਟ ਅੱਠ ਘੰਟੇ ਦੀ ਨੀਂਦ ਲਵੋ।
ਆਪਣੀ ਬਾਡੀ ਨੂੰ ਹਮੇਸ਼ਾ ਐਕਟਿਵ ਰੱਖੋ। ਰੋਜ਼ਾਨਾ ਸਵੇਰੇ-ਸ਼ਾਮ Meditation,ਯੋਗਾ ਅਤੇ ਕਸਰਤ ਕਰੋ। ਜਿਸ ਨਾਲ ਤੁਹਾਡਾ ਸ਼ਰੀਰ ਫਿੱਟ ਰਹੇਗਾ।
ਤਾਪਮਾਨ ਵਿੱਚ ਅਚਾਨਕ ਤਬਦੀਲੀਆਂ ਤੋਂ ਬਚੋ, AC ਤੋਂ ਇੱਕੋ ਦੱਮ ਗਰਮੀ 'ਚ ਨਾ ਜਾਓ ਜਾਂ ਗਰਮੀ ਤੋਂ ਬਾਹਰ ਆਉਣ ਤੋਂ ਬਾਅਦ ਠੰਡਾ ਪਾਣੀ ਨਾ ਪੀਓ।
ਤੁਹਾਨੂੰ ਆਪਣੇ ਭੋਜਨ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਪ੍ਰੋਸੈਸਡ ਮੀਟ,ਬਈਂ ਚੀਜ਼, ਚਾਕਲੇਟ,ਆਰਟੀਫਿਸ਼ਲ ਮਿੱਠੇ ਆਦਿ ਤੋਂ ਪਰਹੇਜ਼ ਕਰੋ।
ਮਾਈਗਰੇਨ ਦੇ ਹਲਕੇ ਦਰਦ ਨੂੰ ਰੋਕਣ ਲਈ ਕੌਫੀ ਅਸਰਦਾਰ ਹੁੰਦੀ ਹੈ। ਹਾਲਾਂਕਿ ਬਹੁਤ ਜ਼ਿਆਦਾ ਕੈਫੀਨ ਲੈਣ ਤੋਂ ਬਚੋ।