12 April 2024
TV9 Punjabi
Author: Isha
ਦੁੱਧ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਹੁੰਦਾ ਹੈ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਦੁੱਧ ਨੂੰ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ।
ਦੁੱਧ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਦੁੱਧ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ।
ਜ਼ਿਆਦਾਤਰ ਲੋਕ ਆਪਣੀ ਖੁਰਾਕ 'ਚ ਦੁੱਧ ਨੂੰ ਸ਼ਾਮਲ ਕਰਦੇ ਹਨ। ਪਰ ਕੀ ਦੁੱਧ ਪੀਣ ਨਾਲ ਭਾਰ ਵਧਦਾ ਹੈ?
ਡਾਕਟਰ ਅਜੇ ਕੁਮਾਰ ਦੱਸਦੇ ਹਨ ਕਿ ਇੱਕ ਗਲਾਸ ਦੁੱਧ ਵਿੱਚ 120 ਕੈਲੋਰੀਜ਼ ਹੁੰਦੀਆਂ ਹਨ ਅਤੇ ਜਦੋਂ ਤੁਸੀਂ ਦੁੱਧ ਪੀ ਕੇ ਸੌਂਦੇ ਹੋ ਤਾਂ ਕੈਲੋਰੀ ਨਹੀਂ ਬਰਨ ਹੁੰਦੀ ਹੈ।
ਡਾਕਟਰ ਕੁਮਾਰ ਦੱਸਦੇ ਹਨ ਕਿ ਜੇਕਰ ਤੁਸੀਂ ਰਾਤ ਨੂੰ ਦੁੱਧ ਪੀਂਦੇ ਹੋ ਤਾਂ ਭਾਰ ਵਧਣ ਦਾ ਖ਼ਤਰਾ ਰਹਿੰਦਾ ਹੈ। ਜੇਕਰ ਤੁਹਾਡਾ ਭਾਰ ਘੱਟ ਹੋ ਰਿਹਾ ਹੈ ਤਾਂ ਰਾਤ ਨੂੰ ਦੁੱਧ ਨਾ ਪੀਓ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਵੇਰੇ 9 ਤੋਂ 11 ਦੇ ਵਿਚਕਾਰ ਦੁੱਧ ਪੀਣਾ ਚਾਹੀਦਾ ਹੈ। ਨਾਸ਼ਤੇ ਤੋਂ ਇਕ ਘੰਟੇ ਬਾਅਦ ਹੀ ਦੁੱਧ ਪੀਣ ਦੀ ਕੋਸ਼ਿਸ਼ ਕਰੋ
ਠੰਡਾ ਦੁੱਧ ਨਾ ਪੀਓ। ਇਹ ਸਿਹਤ ਲਈ ਚੰਗਾ ਨਹੀਂ ਹੈ। ਹਮੇਸ਼ਾ ਕੋਸਾ ਦੁੱਧ ਲੈਣ ਦੀ ਕੋਸ਼ਿਸ਼ ਕਰੋ।