ਸਿਹਤ ਤੋਂ ਲੈ ਕੇ ਸੁੰਦਰਤਾ ਤੱਕ ਇਹ ਵਿਟਾਮਿਨ ਜ਼ਰੂਰੀ ਹਨ

11 April 2024

TV9 Punjabi

Author: Isha

ਸਾਡੇ ਸਰੀਰ ਨੂੰ ਸਿਹਤਮੰਦ ਰਹਿਣ ਲਈ ਵਿਟਾਮਿਨ ਬਹੁਤ ਜ਼ਰੂਰੀ ਹਨ। ਸਾਨੂੰ ਊਰਜਾ ਦੇਣ ਦੇ ਨਾਲ-ਨਾਲ ਵਿਟਾਮਿਨ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।

ਵਿਟਾਮਿਨ

ਸਿਹਤ ਨੂੰ ਵਧਾਉਣ ਤੋਂ ਲੈ ਕੇ ਸੁੰਦਰਤਾ ਤੱਕ ਇਕ ਵਿਟਾਮਿਨ ਸਾਡੇ ਲਈ ਬਹੁਤ ਫਾਇਦੇਮੰਦ ਹੈ ਅਤੇ ਉਹ ਹੈ ਵਿਟਾਮਿਨ ਸੀ।ਵਿਟਾਮਿਨ ਸੀ ਕਈ ਬਿਮਾਰੀਆਂ ਦਾ ਹੱਲ ਵੀ ਹੈ।

ਵਿਟਾਮਿਨ ਸੀ

ਜੇਕਰ ਤੁਸੀਂ ਹਮੇਸ਼ਾ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਵਿਟਾਮਿਨ ਸੀ ਨੂੰ ਜ਼ਰੂਰ ਸ਼ਾਮਲ ਕਰੋ। ਇਹ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਤੁਹਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।

 ਸ਼ਕਤੀਸ਼ਾਲੀ ਐਂਟੀਆਕਸੀਡੈਂਟ

ਵਿਟਾਮਿਨ ਸੀ ਤੁਹਾਡੀ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਇਹ ਵਿਟਾਮਿਨ ਕੋਲੇਜਨ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ ਅਤੇ ਮਰੇ ਹੋਏ ਚਮੜੀ ਦੇ ਸੈੱਲਾਂ ਦੀ ਮੁਰੰਮਤ ਕਰਦਾ ਹੈ।

ਸਕਿਨ ਦੀਆਂ ਸਮੱਸਿਆਵਾਂ

ਵਿਟਾਮਿਨ ਸੀ ਦਿਲ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਇਹ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।

ਅਹਿਮ ਭੂਮਿਕਾ

ਮਰਦਾਂ ਨੂੰ 90 ਮਿਲੀਗ੍ਰਾਮ ਅਤੇ ਔਰਤਾਂ ਨੂੰ 75 ਮਿਲੀਗ੍ਰਾਮ ਵਿਟਾਮਿਨ ਸੀ ਦੀ ਰੋਜ਼ਾਨਾ ਲੋੜ ਹੁੰਦੀ ਹੈ। ਵਿਟਾਮਿਨ ਸੀ ਤੁਹਾਡੇ ਲਈ ਸੁਰੱਖਿਆ ਢਾਲ ਦਾ ਕੰਮ ਕਰਦਾ ਹੈ।

ਸੁਰੱਖਿਆ

ਵਿਟਾਮਿਨ ਸੀ ਨਾਲ ਭਰਪੂਰ ਭੋਜਨ ਜਿਵੇਂ ਕਿ ਸੰਤਰਾ, ਨਿੰਬੂ ਜਾਂ ਆਂਵਲਾ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ ਸਿਹਤਮੰਦ ਭੋਜਨ ਵਿਟਾਮਿਨ ਸੀ ਦੀ ਕਮੀ ਦਾ ਕਾਰਨ ਨਹੀਂ ਬਣਨਗੇ।

ਆਂਵਲਾ

ਯੂਰਿਕ ਐਸਿਡ ਨੂੰ ਖਤਮ ਕਰਦਾ ਹੈ ਇਹ ਪਾਣੀ, ਇਸ ਤਰ੍ਹਾਂ ਪੀਓ